ਗੁਰਦਾਸਪੁਰ (ਹਰਮਨ, ਵਿਨੋਦ)- ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਅੰਦਰ ਹੱਦਾਂ ਤੋਂ ਬਾਹਰ ਹੋਏ ਰਾਵੀ ਦਰਿਆ ਵਿਚ ਬੇਸ਼ੱਕ ਪਾਣੀ ਦਾ ਪੱਧਰ ਹੁਣ ਘੱਟ ਗਿਆ ਹੈ। ਪਰ ਇਸ ਦੇ ਬਾਵਜੂਦ ਇਸ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਿਚ ਨਰਕ ਵਰਗੇ ਹਾਲਾਤ ਬਣੇ ਹੋਏ ਹਨ ਅਤੇ ਪਾਣੀ ਉਤਰਨ ਦੇ ਬਾਵਜੂਦ ਜ਼ਿਆਦਾਤਰ ਪਿੰਡਾਂ ਦੇ ਲੋਕ ਬਦ ਤੋਂ ਬਦਤਰ ਹਾਲਾਤਾਂ ਨਾਲ ਜੂਝ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਅੰਦਰ ਰਾਵੀ ਦੇ ਪਾਣੀ ਦੀ ਮਾਰ ਕਰੀਬ 323 ਪਿੰਡਾਂ ਨੂੰ ਪਈ ਹੈ ਜਿੱਥੇ ਹੜ੍ਹ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਬਿਜਲੀ ਘਰ ਪ੍ਰਭਾਵਿਤ ਹੋਣ ਕਾਰਨ 187 ਪਿੰਡਾਂ ਦੀ ਬਿਜਲੀ ਸਪਲਾਈ ਵੀ ਪਿਛਲੇ ਤਿੰਨ ਦਿਨਾਂ ਤੋਂ ਠੱਪ ਪਈ ਹੋਈ ਹੈ ਜਿਸ ਕਾਰਨ ਇਨ੍ਹਾਂ ਪਿੰਡਾਂ ਨਾਲ ਸੰਬੰਧਿਤ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ
ਬੀਤੇ ਦਿਨ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ 'ਤੇ ਦੇਖਣ ਵਿਚ ਆਇਆ ਕਿ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਪਰ ਧੁੱਸੀ ਬੰਨ੍ਹ ਤੋੜ ਕੇ ਵੱਖ-ਵੱਖ ਪਿੰਡਾਂ ਵਿੱਚ ਦਾਖਲ ਹੋਇਆ ਪਾਣੀ ਅਜੇ ਵੀ ਨੀਵਿਆਂ ਇਲਾਕਿਆਂ ਵਿੱਚ ਖੜ੍ਹਾ ਹੈ ਅਤੇ ਜਿਹੜੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਸੀ ਉੱਥੇ ਵੀ ਵੱਡੀ ਮਾਤਰਾ ਵਿਚ ਗੰਦਗੀ ਫੈਲੀ ਹੋਈ ਹੈ। ਇਸ ਦੇ ਨਾਲ ਹੀ ਹੁਣ ਕਲਾਨੌਰ ਅਤੇ ਆਸ-ਪਾਸ ਇਲਾਕਿਆਂ ਵਿਚ ਪਾਣੀ ਅਜੇ ਵੀ ਪਾਣੀ ਖੜ੍ਹਾ ਹੈ। ਦੂਰ ਤੱਕ ਖੇਤ ਪਾਣੀ ਵਿਚ ਡੁੱਬੇ ਦਿਖਾਈ ਦੇ ਰਹੇ ਹਨ।
ਗੁਰਦਾਸਪੁਰ ਤੋਂ ਕਲਾਨੌਰ ਰੋਡ ’ਤੇ ਸਥਿਤ ਨੜਾਂਵਾਲੀ ਅਤੇ ਆਸ-ਪਾਸ ਇਲਾਕੇ ਵਿੱਚ ਜਿਹੜੇ ਪਿੰਡ ਕਿਰਨ ਨਾਲੇ ਦੀ ਮਾਰ ਹੇਠ ਆਉਂਦੇ ਹਨ ਉੱਥੇ ਅਜੇ ਵੀ ਹਾਲਾਤ ਬੇਹਦ ਚਿੰਤਾਜਨਕ ਬਣੇ ਹੋਏ ਹਨ। ਗੁਰਦਾਸਪੁਰ ਹਲਕੇ ਦੇ ਪਿੰਡ ਸਿੰਘੋਵਾਲ ਚੱਗੂਵਾਲ ਹਰਦਾਨ ਅਤੇ ਆਸ ਪਾਸ ਇਲਾਕੇ ਵਿੱਚ ਵੀ ਅਜੇ ਜ਼ਿੰਦਗੀ ਆਮ ਵਰਗੀ ਨਹੀਂ ਹੋਈ ਅਤੇ ਪਾਣੀ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਅੰਦਰ ਇਸ ਮੌਕੇ ਸਭ ਤੋਂ ਵੱਡੀ ਸਮੱਸਿਆ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਵਿੱਚ ਬਣੀ ਹੋਈ ਹੈ ਜਦੋਂ ਕਿ ਦੁਰਾਂਗਲਾ, ਗੁਰਦਾਸਪੁਰ, ਦੀਨਾਨਗਰ ਸਮੇਤ ਹੋਰ ਇਲਾਕਿਆਂ ਵਿੱਚ ਵੀ ਲੋਕਾਂ ਦੇ ਹਾਲਾਤ ਸੁਖਾਵੇ ਨਹੀਂ ਹਨ। ਅੱਜ ਵੀ ਵੱਖ-ਵੱਖ ਟੀਮਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਇਹਨਾਂ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ 'ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ
ਪੀਣ ਵਾਲਾ ਪਾਣੀ ਅਤੇ ਪਸ਼ੂਆਂ ਲਈ ਚਾਰਾ ਹੈ ਮੁੱਖ ਲੋੜ
ਗੁਰਦਾਸਪੁਰ ਜ਼ਿਲ੍ਹੇ ਅੰਦਰ ਪ੍ਰਭਾਵਿਤ ਪਿੰਡਾਂ ਵਿਚ ਇਸ ਮੌਕੇ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਸਮਰਸੀਬਲ ਪੰਪਾਂ ਅਤੇ ਨਲਕਿਆਂ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਬਹੁਤੇ ਥਾਈ ਬਿਜਲੀ ਸਪਲਾਈ ਨਾ ਹੋਣ ਕਾਰਨ ਸਮਰਸੀਬਲ ਪੰਪ ਅਤੇ ਮੋਟਰਾਂ ਨਹੀਂ ਚੱਲ ਰਹੀਆਂ ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ।
ਇਨ੍ਹਾਂ ਪਿੰਡਾਂ ਵਿਚ ਲੋਕ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਪਹੁੰਚਾਏ ਜਾ ਰਹੇ ਪਾਣੀ ਤੇ ਹੀ ਨਿਰਭਰ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਰੱਖੇ ਪਸ਼ੂ ਵੀ ਚਾਰੇ ਨੂੰ ਤਰਸ ਰਹੇ ਹਨ। ਬੇਸ਼ੱਕ ਕਿਸਾਨਾਂ ਵੱਲੋਂ ਪਸ਼ੂਆਂ ਦਾ ਢਿੱਡ ਭਰਨ ਲਈ ਕੋਈ ਨਾ ਕੋਈ ਹੀਲਾ ਵਸੀਲਾ ਕੀਤਾ ਜਾ ਰਿਹਾ ਹੈ। ਪਰ ਜ਼ਿਆਦਾ ਥਾਈ ਮੁਸ਼ਕਿਲ ਹਾਲਾਤ ਬਣਿਆ ਹੋਏ ਹਨ। ਜ਼ਿਆਦਾਤਰ ਪਿੰਡ ਅਜਿਹੇ ਹਨ ਜਿੱਥੇ ਜਾਣ ਲਈ ਅਜੇ ਵੀ ਰਸਤੇ ਪੂਰੀ ਤਰ੍ਹਾਂ ਸਾਫ ਨਹੀਂ ਹੋਏ ਜਿੱਥੇ ਰਾਹਤ ਸਮਗਰੀ ਪਹੁੰਚਾਉਣੀ ਅਜੇ ਵੀ ਆਸਾਨ ਕੰਮ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਜੀਵ ਜੰਤੂ ਅਤੇ ਪਸ਼ੂਆਂ ਦੀ ਹੋਈ ਮੌਤ
ਹੜ੍ਹਾਂ ਦੀ ਇਸ ਮਾਰ ਨੇ ਜਿੱਥੇ ਆਮ ਲੋਕਾਂ ਦੇ ਜਨਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਪੋਲਟਰੀ ਫਾਰਮਾ ਸਮੇਤ ਹੋਰ ਕਈ ਤਰ੍ਹਾਂ ਦੇ ਪਸ਼ੂਆਂ ਦੀ ਮੌਤ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਬਹੁਤ ਸਾਰੇ ਪਸ਼ੂ ਗਾਇਬ ਹੋ ਗਏ ਹਨ ਜਦੋਂ ਕਿ ਵੱਖ-ਵੱਖ ਪੋਲਟਰੀ ਫਾਰਮਾਂ ਵਿਚ ਚੂਚੇ ਵੀ ਪਾਣੀ ਦੀ ਮਾਰ ਹੇਠ ਆਏ ਹਨ। ਜਿਹੜੇ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਗਈਆਂ ਹਨ ਉਨ੍ਹਾਂ ਦੇ ਮੱਥੇ 'ਤੇ ਵੀ ਚਿੰਤਾ ਦੀਆਂ ਲਕੀਰਾਂ ਦਿਖ ਰਹੀਆਂ ਹਨ। ਬੇਸ਼ੱਕ ਆਉਣ ਵਾਲੇ ਦਿਨਾਂ ਵਿੱਚ ਸਾਰਾ ਕੁਝ ਆਮ ਵਾਂਗ ਹੋ ਜਾਵੇਗਾ। ਪਰ ਜਿਹੜੇ ਕਿਸਾਨਾਂ ਦੀਆਂ ਫਸਲਾਂ ਇਸ ਪਾਣੀ ਨੇ ਤਬਾਹ ਕਰ ਦਿੱਤੀਆਂ ਹਨ ਉਹ ਹੁਣ ਕਈ ਸਾਲ ਆਪਣੀ ਆਮ ਰੂਟੀਨ ਵਿਚ ਨਹੀਂ ਆ ਸਕਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਆ ਗਈ ਇਕ ਹੋਰ ਵੱਡੀ ਆਫਤ, ਮਾਧੋਪੁਰ ਹੈੱਡਵਰਕਸ ਦੇ ਟੁੱਟੇ ਗੇਟ
ਬਿਆਸ ਦਰਿਆ ਵਾਲੇ ਇਲਾਕੇ ਵਿੱਚ ਲੋਕਾਂ ਨੇ ਮਹਿਸੂਸ ਕੀਤੀ ਰਾਹਤ
ਪਿਛਲੇ ਦਿਨੀਂ ਬਿਆਸ ਦਰਿਆ ਵਿਚ ਪਾਣੀ ਦੀ ਮਾਤਰਾ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਕਾਰਨ ਇਸ ਇਲਾਕੇ ਅੰਦਰ ਵੀ ਹੜ੍ਹ ਆਉਣ ਦੀ ਸੰਭਾਵਨਾ ਬਣ ਗਈ ਸੀ ਜਿਸ ਕਾਰਨ ਇਸ ਦਰਿਆ ਦੀ ਮਾਰ ਹੇਠਲੇ ਪਿੰਡਾਂ ਵਿੱਚ ਲੋਕਾਂ ਦੇ ਸਾਹ ਸੂਤੇ ਗਏ ਸਨ। ਪਰ ਹੁਣ ਜਦੋਂ ਇਸ ਇਲਾਕੇ ਅੰਦਰ ਵੀ ਪਾਣੀ ਦਰਿਆ ਦਾ ਪੱਧਰ ਕੁਝ ਨੀਵਾਂ ਹੋਇਆ ਹੈ ਤਾਂ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਪਰ ਇਸ ਇਲਾਕੇ ਵਿੱਚੋਂ ਗੁਜਰਦੇ ਗੱਦੀ ਨਾਲੇ ਸਮੇਤ ਹੋਰ ਡਰੇਨਾਂ ਦੇ ਪਾਣੀ ਨੇ ਜਿਹੜੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ ਉਹ ਕਿਸਾਨ ਨਿਰਾਸ਼ ਦਿਖਾਈ ਦੇ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਸਥਿਤ ਪਿੰਡ ਭੈਣੀ ਮੀਲਮਾ ਨੇੜੇ ਇਕ ਪੁਲ ਰਾਹੀਂ ਡਰੇਨ ਵਿੱਚ ਆ ਰਿਹਾ ਦਰਿਆ ਦਾ ਪਾਣੀ ਕਿਸਾਨਾਂ ਲਈ ਵੱਡੀ ਮੁਸੀਬਤ ਬਣਿਆ ਹੈ ਜਿਸ ਕਾਰਨ ਇਸ ਇਲਾਕੇ ਦੇ ਕਈ ਖੇਤ ਪਾਣੀ ਦੀ ਮਾਰ ਹੇਠ ਅਤੇ ਸੇਮ ਹੇਠ ਹਨ। ਕਿਸਾਨ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਰਹੇ ਹਨ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਇਸ ਇਲਾਕੇ ਵਿੱਚੋਂ ਪਾਣੀ ਦਾ ਅਸਰ ਉਹਨਾਂ ਦੀਆਂ ਫਸਲਾਂ ਨੂੰ ਬੁਰੀ ਤਰਾਂ ਪ੍ਰਭਾਵਿਤ ਕਰੇਗਾ।
ਗਾਲੜੀ ਹੈਡਵਰਕਸ ਦੇ ਗੇਟ ਖੋਲ੍ਹਣ ਦੀ ਕੀਤੀ ਮੰਗ
ਅੱਜ ਕਲਾਨੌਰ ਨਾਲ ਸੰਬੰਧਿਤ ਅਨੇਕਾਂ ਕਿਸਾਨਾਂ ਨੇ ਗਾਲੜੀ ਹੈਡਵਰਕਸ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਹੈਡਵਰਕਸ ਦੇ ਗੇਟ ਜਲਦੀ ਤੋਂ ਜਲਦੀ ਖੋਲੇ ਜਾਣ ਤਾਂ ਜੋ ਵੱਖ-ਵੱਖ ਪਿੰਡਾਂ ਵਿਚ ਖੜ੍ਹਾ ਪਾਣੀ ਇਸ ਡਰੇਨ ਰਾਹੀਂ ਗਾਂਹ ਰਾਵੀ ਦਰਿਆ ਵਿੱਚ ਮਿਲ ਸਕੇ। ਉਨ੍ਹਾਂ ਕਿਹਾ ਕਿ ਗੇਟ ਪੂਰੀ ਤਰ੍ਹਾਂ ਨਾ ਖੋਲਣ ਕਾਰਨ ਇਸ ਪਾਣੀ ਨੇ ਵੱਡਾ ਨੁਕਸਾਨ ਕੀਤਾ ਹੈ ਅਤੇ ਹੁਣ ਵੀ ਜੇਕਰ ਸਮੇਂ ਸਿਰ ਇਹ ਗੇਟ ਖੋਲ ਦਿੱਤੇ ਜਾਣ ਤਾਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ : ਕੈਬਨਿਟ ਮੰਤਰੀ ਗੋਇਲ
NEXT STORY