ਅੰਮ੍ਰਿਤਸਰ— ਜੰਡਿਆਲਾ 'ਚ ਲੁਟੇਰਿਆਂ ਵਲੋਂ ਇਕ ਵਾਰਦਾਤ ਨੂੰ ਅੱਜ ਅੰਜਾਮ ਦਿੱਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨੇ ਇਕ ਕਬਾੜ ਦੇ ਵਪਾਰੀ ਨੂੰ ਗੋਲੀ ਮਾਰ ਕੇ ਇਕ ਲੱਖ ਦੇ ਕਰੀਬ ਰਕਮ ਲੁੱਟ ਲਈ। ਦਰਅਸਲ ਰਾਕੇਸ਼ ਚੋਪੜਾ ਕੰਮ ਦੇ ਸਿਲਿਸਿਲੇ 'ਚ ਹਰ ਰੋਜ਼ ਜੰਡਿਆਲਾ ਜਾਂਦਾ ਸੀ ਅਤੇ ਅੱਜ ਜਦ ਉਹ ਜੰਡਿਆਲਾ ਪੁੱਜਿਆ ਤਾਂ ਉਸ ਦੀ ਕਾਰ ਸਾਹਮਣੇ 3 ਨੌਜਵਾਨ ਮੋਟਰ ਸਾਈਕਲ 'ਤੇ ਆਏ ਅਤੇ ਉਨ੍ਹਾਂ ਨੇ ਆਪਣਾ ਮੋਟਰ ਸਾਈਕਲ ਉਸ ਦੀ ਗਡੀ 'ਚ ਮਾਰ ਦਿੱਤਾ। ਜਦੋਂ ਕਾਰ ਸਵਾਰ ਨੇ ਆਪਣੀ ਕਾਰ ਦਾ ਦਰਵਾਜਾ ਖੋਲਿਆ ਤਾਂ ਲੁਟੇਰਿਆਂ ਨੇ ਉਸ 'ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਦੀ ਗੱਡੀ 'ਚ ਪਏ ਇਕ ਲੱਖ ਤੋਂ ਵੱਧ ਰੁਪਇਆਂ ਨਾਲ ਭਰਿਆ ਬੈਗ ਚੁੱਕ ਲਿਆ, ਇਸ ਦੌਰਾਨ ਰਾਕੇਸ਼ ਨੇ ਲੁਟੇਰਿਆਂ ਦਾ ਜਦ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕੀ ਇਹ ਵਾਰਦਾਤ ਦਿਨ ਦਿਹਾੜੇ ਹੋਈ। ਜਿਸ ਵੇਲੇ ਕੀ ਜੰਡਿਆਲਾ 'ਚ ਕਾਫੀ ਭੀੜ-ਭਾੜ ਹੁੰਦੀ ਹੈ। ਇਸ ਮਾਮਲੇ 'ਚ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਕੇਸ਼ ਨੇ ਦੱਸਿਆ ਕਿ ਉਹ ਕਮ ਦੇ ਸਿਲਸਿਲੇ 'ਚ ਇਥੇ ਆਇਆ ਸੀ ਜਿਸ ਦੌਰਾਨ ਉਸ ਨਾਲ ਇਹ ਘਟਨਾ ਵਾਪਰੀ। ਉਸ ਨੇ ਦੱਸਿਆ ਕਿ 3 ਲੁਟੇਰੇ ਉਸ 'ਤੇ ਹਮਲਾ ਕਰ ਕੇ ਉਸ ਦੀ ਗੱਡੀ 'ਚ ਪਿਆ ਬੈਗ ਲੈ ਕੇ ਫਰਾਰ ਹੋ ਗਏ, ਜਿਸ 'ਚ ਇਕ ਲੱਖ ਤੋਂ ਵੱਧ ਰੁਪਏ ਹਨ। ਇਸ ਤੋਂ ਇਲਾਵਾ ਉਸ ਨੇ ਕਾਨੂੰਨ ਵਿਵਸਥਾ 'ਤੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਅੱਜ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ, ਜਿਸ ਕਾਰਨ ਇਹੋ ਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ।
ਉਥੇ ਹੀ ਇਸ ਮਾਮਲੇ 'ਚ ਪੁਲਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਮਾਮਲੇ ਦੀ ਪੀੜਤ ਦੇ ਬਿਆਨ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜ਼ਲਦ ਹੀ ਕਾਬੂ ਕਰ ਲਿਆ ਜਾਵੇਗਾ।
ਪੰਜਾਬ ਸਰਕਾਰ ਨੂੰ ਐੱਸ. ਜੀ. ਪੀ. ਸੀ. ਨੇ ਦਿੱਤੀ ਚਿਤਾਵਨੀ
NEXT STORY