ਅੰਮ੍ਰਿਤਸਰ (ਜਸ਼ਨ)- ਅੰਮ੍ਰਿਤਸਰ ਨਗਰ ਨਿਗਮ ਦੀ ਲਾਪ੍ਰਵਾਹੀ ਇਕ ਵਾਰ ਫਿਰ ਤੋਂ ਸਾਹਮਣੇ ਆਈ ਹੈ। ਸ਼ਹਿਰ ਦੇ ਮੇਅਰ ਦੀ ਵਾਰਡ ਨੰਬਰ-26 ਦੇ ਸ਼ਿਵਾਲਾ ਕਾਲੋਨੀ ’ਚ ਸਥਿਤ ਰਾਮ ਲੀਲਾ ਪਾਰਕ ਦੀ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਪਾਰਕ ’ਚ ਲਗਭਗ ਦੋ ਹਫ਼ਤੇ ਪਹਿਲਾਂ ਦਰੱਖਤ ਕੱਟੇ ਗਏ ਸਨ ਪਰ ਮਲਬਾ ਟੁੱਟੀਆਂ ਟਾਹਣੀਆਂ ਅਤੇ ਉਥੇ ਪਿਆ ਕੂੜਾ ਅਜੇ ਤੱਕ ਨਹੀਂ ਹਟਾਇਆ ਗਿਆ ਹੈ।
ਇਹ ਵੀ ਪੜ੍ਹੋ-26 ਜਨਵਰੀ ਨੂੰ ਪੂਰੇ ਪੰਜਾਬ 'ਚ ਅਲਰਟ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਇਸ ਗੰਦਗੀ ਕਾਰਨ ਪਾਰਕ ’ਚ ਬਦਬੂ ਆ ਰਹੀ ਹੈ ਅਤੇ ਮੱਛਰਾਂ ਅਤੇ ਕੀੜਿਆਂ ਦਾ ਕਹਿਰ ਵਧਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਰ ’ਚ ਬੀਮਾਰੀਆਂ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਇਹੀ ਸਾਰੀ ਜਾਣਕਾਰੀ ਪੈਦਾ ਹੋਈ ਸਥਿਤੀ ਬਾਰੇ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਸਾਈਂ ਅੰਸ਼ ਸੂਰੀ ਨੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਛੋਟੇ ਬੱਚੇ, ਬਜ਼ੁਰਗ ਅਤੇ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ ਫਿਰ ਵੀ ਨਾ ਤਾਂ ਨਗਰ ਨਿਗਮ ਨੇ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਮੇਅਰ ਨੇ ਕਾਰਵਾਈ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਹੈ।
ਇਹ ਵੀ ਪੜ੍ਹੋ- ਵੱਡੇ ਸੰਕਟ 'ਚ ਪੰਜਾਬ ਦਾ ਇਹ ਜ਼ਿਲ੍ਹਾ, ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ 90 ਫੀਸਦੀ ਫੈਲਣ ਦਾ ਡਰ
ਉਨ੍ਹਾਂ ਕਿਹਾ ਕਿ ਪੈਦਾ ਹੋਈ ਸਥਿਤੀ ਤੋਂ ਅਜਿਹਾ ਲੱਗਦਾ ਹੈ ਕਿ ਮੇਅਰ ਕੁੰਭਕਰਨੀ ਨੀਂਦ ’ਚ ਹਨ। ਨਾ ਤਾਂ ਨਿਗਮ ਅਧਿਕਾਰੀ ਜ਼ਮੀਨੀ ਹਕੀਕਤ ਦਾ ਦੌਰਾ ਕਰ ਰਹੇ ਹਨ ਅਤੇ ਨਾ ਹੀ ਲੋਕ ਪ੍ਰਤੀਨਿਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਇਹ ਸ਼ਰਮਨਾਕ ਹੈ ਕਿ ਜੇਕਰ ਮੇਅਰ ਦੀ ਆਪਣੀ ਵਾਰਡ ’ਚ ਇਹ ਸਥਿਤੀ ਹੈ ਤਾਂ ਸ਼ਹਿਰ ਦੀਆਂ ਬਾਕੀ ਵਾਰਡਾਂ ਦਾ ਕੀ ਹਾਲ ਹੋਵੇਗਾ।
ਇਹ ਵੀ ਪੜ੍ਹੋ- ਹਵਾਲਾਤ ’ਚ ਮੁਲਜ਼ਮ ਨੇ ਕੀਤੀ ਖ਼ੁਦਕੁਸ਼ੀ, ਪੁਲਸ ਵਾਲਿਆਂ ਪੈ ਗਈਆਂ ਭਾਜੜਾਂ
ਸਾਈਂ ਅੰਸ਼ ਸੂਰੀ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਨਗਰ ਨਿਗਮ ਅਤੇ ਮੇਅਰ ਤੁਰੰਤ ਰਾਮ ਲੀਲਾ ਪਾਰਕ ਦੀ ਸਫਾਈ ਕਰਵਾਉਣ, ਕੂੜੇ ਦਾ ਨਿਪਟਾਰਾ ਕਰਨ ਅਤੇ ਭਵਿੱਖ ’ਚ ਅਜਿਹੀ ਲਾਪ੍ਰਵਾਹੀ ਨੂੰ ਰੋਕਣ ਲਈ ਠੋਸ ਪ੍ਰਬੰਧ ਚੁੱਕੇ ਜਾਣਨ। ਜੇਕਰ ਤੁਰੰਤ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਸਥਾਨਕ ਆਬਾਦੀ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਜਨਤਾ ਹੁਣ ਹੋਰ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦਾ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੇਂਦਰੀ ਜੇਲ੍ਹ ਦਾ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ
NEXT STORY