ਅੰਮ੍ਰਿਤਸਰ(ਨੀਰਜ)- ਸਰਹੱਦੀ ਸਥਿਤ ਪਿੰਡ ਚੱਕ ਅਲਲਾਬਖਸ਼ ਵਿਚ ਡਰੋਨ ਦੀ ਮੂਵਮੈਂਟ ਦੀ ਸੂਚਨਾ ਮਿਲਣ ਦੇ ਬਾਅਦ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੇ ਨਤੀਜੇ ਵਜੋਂ ਰਾਜਨ ਸਿੰਘ ਨਾਮਕ ਸਮੱਗਲਰ ਤੋਂ ਇਕ ਗਲਾਕ ਪਿਸਟਲ ਅਤੇ 87 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ
ਪੁਲਸ ਵੱਲੋਂ ਰਾਜਨ ਸਿੰਘ ਦੇ ਫਾਵਰਡ ਅਤੇ ਬੈਕਵਰਡ ਲਿੰਕਜ਼ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਕਾਫੀ ਵੱਡੇ ਖੁਲਾਸੇ ਹੋ ਸਕਦੇ ਹਨ, ਕਿਉਂਕਿ ਚੱਕ ਅਲਲਾਬਖਸ਼ ਪਿੰਡ ਵਿਚ ਕਈ ਦਿਨਾਂ ਤੋਂ ਡਰੋਨ ਦੀ ਮੂਵਮੈਂਟ ਦੇਖੀ ਜਾ ਰਹੀ ਸੀ ਅਤੇ ਬੀ. ਐੱਸ. ਐੱਫ. ਵੱਲੋਂ ਵੀ ਇਸ ਖੇਤਰ ਵਿਚ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਹਨ, ਪਰ ਸਮੱਗਲਰ ਹੱਥ ਨਹੀਂ ਆ ਰਹੇ ਸਨ। ਫਿਲਹਾਲ ਰਾਜਨ ਦੀ ਗ੍ਰਿਫਤਾਰੀ ਹੋਣ ਨਾਲ ਉਸ ਦੇ ਹੋਰ ਸਾਥੀਆਂ ਨੂੰ ਵੀ ਟਰੇਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਧੁੰਦ ਦੀ ਆੜ ਵਿਚ ਵੱਡੇ ਡਰੋਨ ਉਡਾ ਰਹੇ ਹਨ ਸਮੱਗਲਰ
ਮੌਸਮ ਵਿਚ ਹੋਏ ਬਦਲਾਅ ਦੇ ਨਾਲ ਇਸ ਸਮੇਂ ਸਰਹੱਦੀ ਇਲਾਕਿਆਂ ਵਿਚ ਸੰਘਣੀ ਧੁੰਦ ਅਤੇ ਕੋਹਰਾ ਛਾ ਗਿਆ ਹੈ, ਜਿਸ ਦੀ ਆੜ ਵਿਚ ਸਮੱਗਲਰਾਂ ਵੱਲੋਂ ਵੱਡੇ ਡਰੋਨ ਉਡਾਏ ਜਾ ਰਹੇ ਹਨ, ਜੋ 12 ਤੋਂ 15 ਕਿਲੋ ਤੱਕ ਵਜ਼ਨ ਉਠਾ ਸਕਦੇ ਹਨ। ਹਾਲ ਹੀ ਵਿਚ ਬੀ.ਐੱਸ.ਐੱਫ. ਵੱਲੋਂ ਇੱਕ 12 ਕਿਲੋ ਦਾ ਪੈਕੇਟ ਅਤੇ ਇੱਕ 8 ਕਿਲੋ ਦਾ ਪੈਕੇਟ ਬਰਾਮਦ ਕੀਤਾ ਗਿਆ ਸੀ, ਜਿਸ ਨੂੰ ਕਿਸੇ ਵੱਡੇ ਵਿਅਕਤੀ ਦੁਆਰਾ ਹੀ ਸੁੱਟਿਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ ’ਚ ਅੱਜ ਵੀ ਪੂਰਾ ਦਿਨ ਛਾਈ ਰਹੀ ਸੰਘਣੀ ਧੁੰਦ, ਨਵੇਂ ਸਾਲ ਵਾਲੇ ਦਿਨ ਹੋ ਸਕਦੀ ਬਾਰਿਸ਼
NEXT STORY