ਬਟਾਲਾ (ਗੋਰਾਇਆ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਆ ਰਹੀਆਂ ਪੰਚਾਇਤੀ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਪਹਿਲਾਂ ਦੀ ਤਰ੍ਹਾਂ ਅਹਿਮ ਰੋਲ ਨਿਭਾਉਣ ਲਈ ਕਮਰ ਕੱਸ ਚੁੱਕਾ ਹੈ, ਮੌਜੂਦਾ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਅਤੇ ਵਧੀਕੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਅਕਾਲੀ ਆਗੂਆਂ ਖ਼ਿਲਾਫ਼ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਨਾਜਾਇਜ਼ ਕੇਸਾਂ 'ਤੇ ਨਜ਼ਰਸਾਨੀ ਕਰਦਾ ਹੋਇਆ ਯੂਥ ਅਕਾਲੀ ਦਲ ਸਰਕਾਰ ਦੇ ਹਰ ਹਮਲੇ ਦਾ ਡਟ ਕੇ ਵਿਰੋਧ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਖਾਦੀ ਬੋਰਡ ਅਤੇ ਇੰਡਸਟਰੀ ਬੋਰਡ ਦੇ ਸਾਬਕਾ ਡਾਇਰੈਕਟਰ ਅਵਨੀਤਪਾਲ ਸਿੰਘ ਢੀਂਡਸਾ ਨੇ 'ਜਗ ਬਾਣੀ' ਦਫ਼ਤਰ ਵਿਖੇ ਕੀਤਾ।
ਉਨ੍ਹਾਂ ਕਿਹਾ ਕਿ 2019 ਦਾ ਲੋਕ ਸਭਾ ਮਿਸ਼ਨ ਅਕਾਲੀ ਭਾਜਪਾ ਗਠਜੋੜ ਸ਼ਾਨ ਨਾਲ ਜਿੱਤੇਗਾ, ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤ ਮੁਕਤ ਕਾਂਗਰਸ ਦਾ ਨਾਅਰਾ ਦਿੱਤਾ ਹੋਇਆ ਹੈ। ਇਸ ਸਮੇਂ 20 ਸਟੇਟਾਂ ਤੋਂ ਵੱਧ ਵਿਚ ਭਾਜਪਾ ਦਾ ਰਾਜ ਚੱਲ ਰਿਹਾ ਹੈ ਅਤੇ ਕਾਂਗਰਸ ਦਾ ਦੇਸ਼ ਅੰਦਰੋਂ ਸਫ਼ਾਇਆ ਹੁੰਦਾ ਜਾ ਰਿਹਾ ਹੈ। ਉਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਅਕਾਲੀ-ਭਾਜਪਾ ਗਠਜੋੜ ਜਿੱਤ ਕੇ ਸੈਂਟਰ ਵਿਚ ਫਿਰ ਤੋਂ ਮੋਦੀ ਸਰਕਾਰ ਬਣਾਏਗਾ।
ਸਾਦੀ ਵਰਦੀ 'ਚ ਖੜ੍ਹੀਆਂ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਛੇੜਛਾੜ ਕਰਨ ਵਾਲੇ 4 ਗ੍ਰਿਫਤਾਰ
NEXT STORY