ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਗੁਰਦਾਸਪੁਰ ਸ਼ਹਿਰ ਦੇ ਬਟਾਲਾ ਰੋਡ ’ਤੇ ਬੀਤੀ ਰਾਤ ਕੱਪਡ਼ਿਆਂ ਅਤੇ ਬੂਟਾਂ ਦੇ ਸ਼ੋਅ ਰੂਮ ਦੇ ਤਾਲੇ ਤੋਡ਼ ਕੇ ਚੋਰਾਂ ਵੱਲੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਅਰਵਿੰਦ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਡਾਕਟਰ ਕਾਲੋਨੀ ਗੁਰਦਾਸਪੁਰ ਨੇ ਦੱਸਿਆ ਕਿ ਬਟਾਲਾ ਰੋਡ ’ਤੇ ਉਸ ਦੀ ਬੂਟਾਂ ਅਤੇ ਕੱਪਡ਼ਿਆਂ ਦੀ ਦੁਕਾਨ, ਜਿਸ ਨੂੰ ਉਸ ਨੇ ਸ਼ਨੀਵਾਰ ਦੀ ਸ਼ਾਮ ਨੂੰ ਬੰਦ ਕੀਤਾ ਸੀ। ਐਤਵਾਰ ਬਾਰਿਸ਼ ਹੋਣ ਕਾਰਨ ਉਸ ਨੇ ਦੁਕਾਨ ਨਹੀਂ ਖੋਲ੍ਹੀ ਅਤੇ ਅੱਜ ਸਵੇਰੇ ਕਿਸੇ ਗੁਆਂਢੀ ਦੁਕਾਨਦਾਰ ਨੇ ਫੋਨ ਕਰ ਕੇ ਦੱਸਿਆ ਕਿ ਉਸ ਦੀ ਦੁਕਾਨ ਖੁੱਲ੍ਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਤੋਡ਼ ਕੇ ਅੰਦਰ ਪਏ ਕਰੀਬ 38 ਹਜ਼ਾਰ ਰੁਪਏ ਸਮੇਤ ਅੰਜਾਦਨ 2 ਲੱਖ ਰੁਪਏ ਦੇ ਕੱਪਡ਼ੇ ਅਤੇ ਬੂਟ ਚੋਰੀ ਕਰ ਲਏ ਹਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ : ਐਲੀਵੇਟਡ ਰੋਡ ਦਾ ਹਿੱਸਾ ਡਿੱਗਿਆ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
NEXT STORY