ਲੁਧਿਆਣਾ (ਸਿਆਲ): ਕੇਂਦਰੀ ਜੇਲ੍ਹ ਲੁਧਿਆਣਾ ਦੀ ਸੁਰੱਖਿਆ ਨੂੰ ਫ਼ਿਰ ਤੋਂ ਸੰਨ੍ਹ ਲੱਗ ਗਈ ਤੇ ਅੰਦਰ ਮੋਬਾਈਲ ਫ਼ੋਨ ਪਹੁੰਚ ਗਏ। ਪੁਲਸ ਵੱਲੋਂ ਚੈਕਿੰਗ ਦੌਰਾਨ 2 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕੇਂਦਰੀ ਜੇਲ੍ਹ 'ਚ ਚੈਕਿੰਗ ਦੌਰਾਨ 2 ਲਾਵਾਰਸ ਮੋਬਾਈਲ ਮਿਲਣ 'ਤੇ ਪੁਲਸ ਨੇ ਸਹਾਇਕ ਸੁਪਰੀਡੰਟ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਜ਼ਿਲ੍ਹੇ 'ਚ ਰੂਹ ਕੰਬਾਊ ਹਾਦਸਾ, ਸ਼ਾਪਿੰਗ ਕਰਕੇ ਆ ਰਹੇ 2 ਮੁੰਡਿਆਂ ਦੀ ਰਾਹ 'ਚ ਮੌਤ
NEXT STORY