ਤਰਨਤਾਰਨ (ਰਮਨ)- ਸਾਲ 2023 ਦੇ ਆਖਰੀ ਦਿਨ ਜ਼ਿਲ੍ਹੇ ਭਰ ਦੇ ਲੋਕਾਂ ਵਲੋਂ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਧਾਰਮਿਕ ਸਥਾਨਾਂ ਦੀ ਹਾਜ਼ਰੀ ਭਰੀ ਉੱਥੇ ਕਈ ਲੋਕਾਂ ਵਲੋਂ ਆਪਣੇ ਯਾਰਾਂ-ਦੋਸਤਾਂ ਅਤੇ ਪਰਿਵਾਰਾਂ ਨਾਲ ਰਲ ਮਿਲ ਕੇ ਖੁਸ਼ੀਆਂ ਮਨਾਉਂਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਸਾਲ ਦੇ ਇਸ ਆਖ਼ਰੀ ਦਿਨ ਜ਼ਿਲ੍ਹੇ ਭਰ ਦੇ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ ’ਚ ਜਸ਼ਨ ਮਨਾਉਂਦੇ ਹੋਏ ਪਾਰਟੀਆਂ ਰੱਖੀਆਂ ਗਈਆਂ, ਜਿਨ੍ਹਾਂ ’ਚ ਲੋਕ ਪਰਿਵਾਰਾਂ ਸਣੇ ਪਹੁੰਚ ਕੇ ਭੰਗੜੇ ਪਾਉਂਦੇ ਖੁਸ਼ੀਆਂ ਮਨਾਉਂਦੇ ਨਜ਼ਰ ਆਏ। ਜ਼ਿਕਰਯੋਗ ਹੈ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਸਾਰੀ ਰਾਤ ਸੋਸ਼ਲ ਮੀਡੀਆ ’ਤੇ ਜਿੱਥੇ ਵਧਾਈ ਸੰਦੇਸ਼ ਦਾ ਦੌਰ ਜਾਰੀ ਰਿਹਾ ਉੱਥੇ ਹੀ ਵੱਖ-ਵੱਖ ਲੋਕਾਂ ਵਲੋਂ ਆਤਿਸ਼ਬਾਜ਼ੀ ਚਲਾਉਂਦੇ ਹੋਏ ਖੁਸ਼ੀਆਂ ਮਨਾਈਆਂ ਗਈਆਂ।
ਇਹ ਵੀ ਪੜ੍ਹੋ : ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ
ਸਾਲ 2023 ਵੱਖ-ਵੱਖ ਲੋਕਾਂ ਲਈ ਅਮਿੱਟ ਯਾਦਾਂ ਛੱਡ ਗਿਆ, ਜਿਸ ਦੌਰਾਨ ਕਈਆਂ ਲਈ ਇਹ ਸਾਲ ਚੰਗਾ ਰਿਹਾ ਅਤੇ ਕਈਆਂ ਲਈ ਇਹ ਮਾੜਾ। ਹਰ ਸਾਲ ਦੀ ਤਰ੍ਹਾਂ 31 ਦਸੰਬਰ ਦੀ ਸ਼ਾਮ ਨੂੰ ਲੋਕਾਂ ਵਲੋਂ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੰਸਾਰ ਭਰ ’ਚ ਖੁਸ਼ੀਆਂ ਅਤੇ ਜਸ਼ਨ ਮਨਾਏ ਜਾਂਦੇ ਰਹੇ ਹਨ, ਇਸੇ ਲੜੀ ਦੇ ਤਹਿਤ ਸਥਾਨਕ ਜ਼ਿਲ੍ਹੇ ਭਰ ’ਚ ਵੱਖ-ਵੱਖ ਬਾਜ਼ਾਰਾਂ ਦੀਆਂ ਦੁਕਾਨਾਂ ਸੱਜੀਆਂ ਨਜ਼ਰ ਆਈਆਂ, ਜਿਨ੍ਹਾਂ ’ਚ ਦੁਕਾਨਦਾਰਾਂ ਵਲੋਂ ਆਪਣੇ ਗਾਹਕਾਂ ਨੂੰ ਖਿੱਚ ਦਾ ਕੇਂਦਰ ਬਣਾਉਣ ਲਈ ਵੱਖ-ਵੱਖ ਸਕੀਮਾਂ ਪੇਸ਼ ਕੀਤੀਆਂ। ਇਸ ਸਾਲ ਦੀ ਆਖ਼ਰੀ ਸ਼ਾਮ ਦੌਰਾਨ ਵੱਖ-ਵੱਖ ਹੋਟਲਾਂ ’ਚ ਪਰਿਵਾਰ ਸਣੇ ਲੋਕ ਸ਼ਾਮਲ ਹੁੰਦੇ ਨਜ਼ਰ ਆਏ, ਜਿੱਥੇ ਜਿਸ ਦਿਨ ਮਨਾਉਂਦੇ ਹੋਏ ਪ੍ਰੋਗਰਾਮ ਰਾਤ 12 ਵਜੇ ਤੋਂ ਬਾਅਦ ਤੱਕ ਜਾਰੀ ਰਹੇ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
ਇਸ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜ਼ਿਆਦਾਤਰ ਲੋਕਾਂ ਵਲੋਂ ਵੱਖ-ਵੱਖ ਧਾਰਮਿਕ ਸਥਾਨਾਂ ਵਿਚ ਹਾਜ਼ਰੀ ਭਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਪਾਠ ਕੀਤਾ ਗਿਆ ਅਤੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਨਵਾਂ ਸਾਲ ਸਭ ਲਈ ਖੁਸ਼ਹਾਲੀ ਅਤੇ ਤੰਦਰੁਸਤੀ ਲੈ ਕੇ ਆਵੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਤਿਨਾਮ-ਸ੍ਰੀ-ਵਾਹਿਗੁਰੂ ਜੀ ਦੇ ਜਾਪ ਨਾਲ ਦੇਰ ਰਾਤ 12 ਵਜੇ ਤੱਕ ਪਾਠ ਅਤੇ ਕੀਰਤਨ ਜਾਰੀ ਰਹੇ, ਜਿਸ ਦੌਰਾਨ ਸ੍ਰੀ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਭੋਗ ਪੈਣ ਉਪਰੰਤ ਪ੍ਰਸ਼ਾਦ ’ਚ ਵੱਖ-ਵੱਖ ਪਕਵਾਨ ਵਰਤਾਏ ਗਏ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ
ਇਸ ਤੋਂ ਇਲਾਵਾ ਵੱਖ-ਵੱਖ ਨੌਜਵਾਨਾਂ ਵਲੋਂ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਜੁਲ ਕੇ ਕੇਕ ਕੱਟੇ ਗਏ ਅਤੇ ਹੋਟਲਾਂ ’ਚ ਜਸ਼ਨ ਮਨਾਉਂਦੇ ਹੋਏ ਭੰਗੜੇ ਪਾਏ ਗਏ। ਦੇਰ ਰਾਤ ਨਵੇਂ ਸਾਲ ਦੇ ਸਵਾਗਤ ਨੂੰ ਲੈ ਨੌਜਵਾਨਾਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸੋਸ਼ਲ ਮੀਡੀਆ ਉੱਪਰ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਕਈ ਪਰਿਵਾਰਾਂ ਵਲੋਂ ਆਪਣੇ ਘਰ ਦੇ ਬਜ਼ੁਰਗਾਂ ਨਾਲ ਮਿਲ ਜੁਲ ਕੇ ਖੁਸ਼ੀ ਸਾਂਝੀ ਕਰਦੇ ਹੋਏ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਛੋਟੇ ਬੱਚੇ ਵੀ ਬੜੀ ਖੁਸ਼ੀ ਦੇ ਅੰਦਾਜ਼ ’ਚ ਭੰਗੜੇ ਪਾਉਂਦੇ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਦੀ ਆਮਦ ’ਤੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਦਰਬਾਰ ਸਾਹਿਬ ਨਤਮਸਤਕ, ਦੇਖੋ ਅਲੌਕਿਕ ਤਸਵੀਰਾਂ
NEXT STORY