ਗੁਰਦਾਸਪੁਰ (ਹਰਮਨ)- ਗੁਰਦਾਸਪੁਰ-ਮੁਕੇਰੀਆ ਰੋਡ 'ਤੇ ਇੱਕ ਟਰਾਲੀ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਕਾਫੀ ਤੇਜ਼ ਰਫ਼ਤਾਰ ਸੀ ਅਤੇ ਬੱਸ ਨੂੰ ਓਵਰਟੇਕ ਕਰ ਰਿਹਾ ਸੀ । ਤੇਜ਼ ਰਫਤਾਰ ਹੋਣ ਕਾਰਨ ਉਸ ਕੋਲੋ ਬਰੇਕ ਨਹੀਂ ਵੱਜੀ ਅਤੇ ਟਰਾਲੀ ਉਨ੍ਹਾਂ ਦੀ ਦੂਜੇ ਪਾਸੋਂ ਆ ਰਹੀ ਕਾਰ ਨਾਲ ਜਾ ਟਕਰਾਈ। ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ- CRPF ਦਾ ਜਵਾਨ ਤੇ ਪੰਜਾਬ ਪੁਲਸ ਹੋਈ ਆਹਮੋ-ਸਾਹਮਣੇ, ਵਜ੍ਹਾ ਜਾਣ ਹੋਵੋਗੇ ਹੈਰਾਨ
ਕਾਰ ਚਾਲਕ ਮਨੋਜ ਸਿੰਘ ਨੇ ਦੱਸਿਆ ਕਿ ਉਹ ਤਾਰਾਗੜ੍ਹ ਤੋਂ ਵਾਇਆ ਗੁਰਦਾਸਪੁਰ ਵਾਪਸ ਆਪਣੇ ਘਰ ਮੁਕੇਰੀਆਂ ਆਪਣੀ ਬਲੈਨੋ ਕਾਰ 'ਤੇ ਜਾ ਰਿਹਾ ਸੀ । ਕਾਰ ਵਿੱਚ ਉਸ ਨਾਲ ਉਸਦਾ ਮੁੰਡਾ ਵੀ ਸੀ ਕਿ ਦੂਸਰੀ ਸਾਈਡ ਤੋਂ ਤੇਜ਼ ਰਫ਼ਤਾਰ ਟਰਾਲੀ ਚਾਲਕ ਨੇ ਬੱਸ ਨੂੰ ਓਵਰਟੇਕ ਕਰਦਿਆਂ ਟਰਾਲੀ ਸਿੱਧੀ ਉਸਦੀ ਕਾਰ ਵਿੱਚ ਮਾਰ ਦਿੱਤੀ ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਪ੍ਰਾਈਵੇਟ ਸਕੂਲ ਦੇ ਅਧਿਆਪਕ ਵੱਲੋਂ ਮਾਸੂਮ ਬੱਚੇ 'ਤੇ ਤਸ਼ੱਦਦ, ਮਾਪਿਆਂ ਦਾ ਨਿਕਲਿਆ ਤ੍ਰਾਹ
ਉਸਨੇ ਦੋਸ਼ ਲਗਾਇਆ ਕਿ ਟਰਾਲੀ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਦੂਜੇ ਪਾਸੇ ਟਰਾਲੀ ਚਾਲਕ ਬਲਕਾਰ ਸਿੰਘ ਨੇ ਨਸ਼ਾ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਮੁਕੇਰੀਆਂ ਸ਼ੁਗਰ ਮਿਲ ਤੋਂ ਗੰਨਾ ਖਾਲੀ ਕਰਕੇ ਵਾਪਸ ਆਪਣੇ ਪਿੰਡ ਗਾਹਲੜੀ ਨੂੰ ਜਾ ਰਿਹਾ ਸੀ । ਟਰਾਲੀ ਖਾਲੀ ਸੀ ਅਤੇ ਬੱਸ ਨੂੰ ਓਵਰਟੇਕ ਕਰਦਿਆਂ ਉਸ ਕੋਲੋਂ ਇਕਦਮ ਬਰੇਕ ਨਹੀਂ ਲੱਗੀ ਜਿਸ ਕਾਰਨ ਇਹ ਦੁਰਘਟਨਾ ਹੋਈ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਈਲੈਟਸ ਸੈਂਟਰ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ
NEXT STORY