ਅੰਮ੍ਰਿਤਸਰ (ਨੀਰਜ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜੋਤੀ ਬਾਲਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਲਾਇਸੈਂਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਹਨ।
ਇਹ ਵੀ ਪੜ੍ਹੋ- CRPF ਦਾ ਜਵਾਨ ਤੇ ਪੰਜਾਬ ਪੁਲਸ ਹੋਈ ਆਹਮੋ-ਸਾਹਮਣੇ, ਵਜ੍ਹਾ ਜਾਣ ਹੋਵੋਗੇ ਹੈਰਾਨ
ਉਨ੍ਹਾਂ ਦੱਸਿਆ ਕਿ ਇਨ੍ਹਾਂ ਏਜੰਸੀਆਂ ਵਲੋਂ ਇਸ ਦਫ਼ਤਰ ਨੂੰ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਕੋਈ ਪ੍ਰਤੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੇ ਆਪਣਾ ਇਮੀਗ੍ਰੇਸ਼ਨ ਦਾ ਦਫ਼ਤਰ ਬੰਦ ਕਰ ਦਿੱਤਾ ਹੈ ਅਤੇ ਕੁਝ ਏਜੰਸੀਆਂ ਵਲੋਂ ਆਪਣਾ ਲਾਇਸੈਂਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ, ਬਾਰੇ ਪ੍ਰਤੀ ਬੇਨਤੀ ਦਿੱਤੀ ਹੈ, ਜਿਸ ਦੇ ਆਧਾਰ ’ਤੇ ਇਨ੍ਹਾਂ ਦਾ ਲਾਇਸੈਂਸ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਪ੍ਰਾਈਵੇਟ ਸਕੂਲ ਦੇ ਅਧਿਆਪਕ ਵੱਲੋਂ ਮਾਸੂਮ ਬੱਚੇ 'ਤੇ ਤਸ਼ੱਦਦ, ਮਾਪਿਆਂ ਦਾ ਨਿਕਲਿਆ ਤ੍ਰਾਹ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜੋਤੀ ਬਾਲਾ ਨੇ ਪੰਜਾਬ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ 6 (1) (ਈ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗਰੈਂਡ ਲੇਅਸ ਇੰਟਰਨੈਸ਼ਨਲ ਇਮੀਗ੍ਰੇਸ਼ਨ ਐੱਸ. ਸੀ. ਓ. 122, ਤੀਜੀ ਮੰਜਿਲ, ਡਿਸਟਿਕ ਸ਼ਾਪਿੰਗ ਕੰਪਲੈਕਸ ਰਣਜੀਤ ਐਵੇਨਿਊ, ਤੁਲੀ ਦਾ ਅਕੈਡਮੀ 9 ਏਬੀ. ਨਿਊ ਲਾਰੈਂਸ ਰੋਡ, ਸਾਹਮਣੇ ਬੀ. ਬੀ. ਕੇ. ਡੀ. ਏ ਵੀ. ਕਾਲਜ, ਲਿੰਗੁਆ ਫਰਾਂਸਾ, ਐੱਸ. ਸੀ. ਐੱਫ. 69 ਪਹਿਲੀ ਮੰਜਿਲ ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਇੰਗਲਿਸ਼ ਹੱਬ 485/ਬੀ ਮੈਕਲਾਡ ਰੋਡ ਰਾਣੀ ਕਾ ਬਾਗ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਇਸ ਤੋਂ ਇਲਾਵਾ ਜੇਕਰ ਕੋਈ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਉਕਤ ਲਾਇਸੈਂਸੀ ਜਾਂ ਉਸ ਦੀ ਫਰਮ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੈਂਸ ਹੋਲਡਰ/ਫਰਮ ਦੀ ਮਾਲਕ/ਪ੍ਰੋਪਰਾਈਟਰ ਹਰ ਪੱਖੋਂ ਜ਼ਿੰਮੇਵਾਰੀ ਹੋਵੇਗੀ ਅਤੇ ਇਸ ਦੀ ਭਰਪਾਈ ਵੀ ਉਕਤ ਲਾਇਸੈਂਸੀ ਵਲੋਂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਫ਼ਾਈ ਨਾ ਹੋਣ ਕਾਰਨ ਸਰਹੱਦੀ ਡਰੇਨਾਂ ਨੇ ਜੰਗਲ ਦਾ ਰੂਪ ਧਾਰਿਆ
NEXT STORY