ਚੰਡੀਗੜ੍ਹ (ਵੈੱਬ ਡੈਸਕ) : ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਈਸਟ ਦੇ ਲੋਕਾਂ 'ਚ ਸਿੱਧੂ ਪ੍ਰਤੀ ਨਾਰਾਜ਼ਗੀ ਸੀ। ਲੋਕਾਂ ਨੂੰ ਨਵਜੋਤ ਸਿੱਧੂ ਦੇ ਬੋਲਣ ਦਾ ਅੰਦਾਜ਼ ਪਸੰਦ ਨਹੀਂ ਆਇਆ, ਜਿਸ ਕਰਕੇ ਲੋਕਾਂ 'ਚ ਸਿੱਧੂ ਪ੍ਰਤੀ ਨਾਰਾਜ਼ਗੀ ਵੀ ਦਿਖਾਈ ਦਿੱਤੀ। ਅੰਮ੍ਰਿਤਸਰ ਪੂਰਬੀ 'ਚ ਲੋਕਾਂ ਨੇ ਸਿੱਧੂ ਪ੍ਰਤੀ ਨਾਰਾਜ਼ਗੀ ਦਿਖਾਈ ਹੈ।
ਗੁਰਜੀਤ ਔਜਲਾ ਨੇ ਕਿਹਾ ਕਿ ਵੋਟਰ ਵੀ ਸਿੱਧੂ ਤੋਂ ਨਾਰਾਜ਼ ਚੱਲ ਰਹੇ ਹਨ। ਨਵਜੋਤ ਸਿੱਧੂ 5 ਸਾਲ ਹਲਕੇ ਦੇ ਲੋਕਾਂ ਨੂੰ ਮਿਲੇ ਤੱਕ ਨਹੀਂ। ਕੌਮੀ ਲੀਡਰ ਹੋਣ ਦੇ ਨਾਤੇ ਉਨ੍ਹਾਂ ਨੇ ਲੋਕਾਂ ਨੂੰ ਬਹੁਤ ਘੱਟ ਸਮਾਂ ਦਿੱਤਾ ਹੈ। ਇੰਨਾ ਹੀ ਨਹੀਂ ਲੋਕਾਂ ਨੇ ਉਨ੍ਹਾਂ ਦੇ ਬੋਲਣ ਦੇ ਤਰੀਕੇ ਨੂੰ ਵੀ ਨਾਪਸੰਦ ਕੀਤਾ। ਇਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਇਹ ਨਾਰਾਜ਼ਗੀ ਵੋਟਿੰਗ ਤੋਂ ਬਾਅਦ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਿਛਣ ਲੱਗੀ 'ਸਿਆਸੀ ਬਿਸਾਤ', ਤਿਕੋਣੀ ਵਿਧਾਨ ਸਭਾ ਬਣੀ ਤਾਂ ਹੋਣਗੇ ਇਹ ਬਦਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਛੋਟਾ ਹਾਥੀ ਦੀ ਕਾਰ ਨਾਲ ਹੋਈ ਜ਼ਬਰਦਸਤ ਟੱਕਰ, 12 ਦੇ ਕਰੀਬ ਸਵਾਰੀਆਂ ਜ਼ਖ਼ਮੀ
NEXT STORY