ਗੁਰਦਾਸਪੁਰ (ਵਿਨੋਦ)-ਬੇਹੱਦ ਘਾਤਕ ਸਿੱਧ ਹੋਣ ਵਾਲੀ ਚਾਈਨਾ ਡੋਰ ਨਾਲ ਹਰੇਕ ਸਾਲ ਵਾਪਰਦੇ ਕਈ ਹਾਦਸਿਆਂ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਰੋਕਣ ਸਬੰਧੀ ਸ਼ੁਰੂ ਕੀਤੇ ਉਪਰਾਲੇ ਸੰਜੀਦਗੀ ਤੋਂ ਸੌਖਣੇ ਹੀ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ’ਤੇ ਲਗਾਈ ਗਈ ਰੋਕ ਦੇ ਮੱਦੇਨਜ਼ਰ ਬੇਸ਼ੱਕ ਸਰਕਾਰੀ ਤੌਰ ’ਤੇ ਇਸ ਡੋਰ ’ਤੇ ਮੁਕੰਮਲ ਪਾਬੰਦੀ ਲਗਾਉਣ ਦੇ ਕਈ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਇਕ ਪੱਤਰ ਜਾਰੀ ਕਰ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਕਿ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਸ ਸਬੰਧੀ ਜਿਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਅਧਿਕਾਰੀਆਂ ਵੱਲੋਂ ਕੋਈ ਵੀ ਚੈਕਿੰਗ ਨਹੀਂ ਕੀਤੀ ਜਾ ਰਹੀ ਹੈ, ਜਿਸ ਕਾਰਨ ਆਸਮਾਨ ’ਚ ਅਜੇ ਵੀ ਚਾਈਨਾ ਡੋਰ ਦੇ ਨਾਲ ਪਤੰਗਬਾਜ਼ਾਂ ਵੱਲੋਂ ਪਤੰਗਾਂ ਉਡਾਈਆਂ ਜਾ ਰਹੀਆਂ ਹਨ।
ਕਿਹੜੇ-ਕਿਹੜੇ ਵਿਭਾਗਾਂ ਦੀ ਲਗਾਈ ਗਈ ਡਿਊਟੀ
ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਆਪਣੇ ਪੱਤਰ ਅਨੁਸਾਰ ਗੁਰਦਾਸਪੁਰ, ਧਾਰੀਵਾਲ, ਨੌਸ਼ਹਿਰਾ ਮੱਝਾਂ ਸਿੰਘ, ਕਾਹਨੂੰਵਾਨ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਲ ਸਬੰਧਤ ਪੁਲਸ ਸਟੇਸ਼ਨਾਂ ਦੇ ਐੱਸ. ਐੱਚ. ਓ. ਸਾਹਿਬਾਨ, ਕਾਰਜਸਾਧਕ ਅਫਸਰ ਨਗਰ ਕੌਂਸਲ ਗੁਰਦਾਸਪੁਰ, ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ, ਕਾਹਨੂੰਵਾਨ ਅਤੇ ਐਕਸਾਈਜ਼ ਇੰਸਪੈਕਟਰ, ਜੀ. ਐੱਸ. ਟੀ. ਗੁਰਦਾਸਪੁਰ, ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ, ਕਾਹਨੂੰਵਾਨ ਦੀ ਸਬੰਧੀ ਡਿਊਟੀ ਲਗਾਈ ਹੈ।
ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਅਨੁਸਾਰ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਅਤੇ ਦੋਸ਼ੀ ਪਾਏ ਗਏ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਜਦਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਟੀਮਾਂ ਗਠਿਤ ਕਰ ਕੇ ਆਪਣੇ-ਆਪਣੇ ਏਰੀਆ ਵਿਚ ਤੁਰੰਤ ਹੀ ਚੈਕਿੰਗ ਕਰਨ ਯਕੀਨੀ ਬਣਾਉਣ ਅਤੇ ਕੀਤੀ ਕਾਰਵਾਈ ਦੀ ਰਿਪੋਰਟ ਉਕਤ ਦਫਤਰ ਨੂੰ ਭੇਜੀ ਜਾਣੀ ਯਕੀਨੀ ਬਣਾਉਣ ਦੀ ਹਦਾਇਤ ਦਿੱਤੀ ਗਈ ਪਰ ਅਜੇ ਤੱਕ ਕਿਸੇ ਵੀ ਵਿਭਾਗ ਵੱਲੋਂ ਕਿਸੇ ਵੀ ਦੁਕਾਨ ’ਤੇ ਕੋਈ ਵੀ ਚੈਕਿੰਗ ਮੁਹਿੰਮ ਨਹੀਂ ਚਲਾਈ ਗਈ, ਜਿਸ ਕਾਰਨ ਅੱਜ ਵੀ ਇਹ ਡੋਰ ਧੜੱਲੇ ਨਾਲ ਬਾਜ਼ਾਰ ’ਚ ਵਿਕ ਰਹੀ ਹੈ।
ਕੋਡ ਵਰਡਾਂ ’ਚ ਵਿਕ ਰਹੀ ਡੋਰ
ਭਾਵੇ ਪੁਲਸ ਵੱਲੋਂ ਇਸ ਡੋਰ ਦੀ ਵਿਕਰੀ ਰੋਕਣ ਲਈ ਸਖ਼ਤੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਇਹ ਡੋਰ ਅਜੇ ਵੀ ਵਿਕ ਰਹੀ ਹੈ। ਬੇਸ਼ੱਕ ਸ਼ਰੇਆਮ ਇਹ ਡੋਰ ਕਿਸੇ ਦੁਕਾਨ ’ਤੇ ਪਈ ਦਿਖਾਈ ਨਾ ਦੇਵੇ ਪਰ ਨੌਜਵਾਨਾਂ ਅਤੇ ਦੁਕਾਨਦਾਰਾਂ ਨੇ ਇਸ ਡੋਰ ਦੇ ਵੀ ਕਈ ਕੋਡ ਰੱਖੇ ਹੋਏ ਹਨ ਅਤੇ ਜਦੋਂ ਨੌਜਵਾਨ ਇਸ ਦੀ ਮੰਗ ਕਰਦੇ ਹਨ ਤਾਂ ਕਿਸੇ ਭਰੋਸੇਯੋਗ ਵਿਅਕਤੀ ਦੀ ਗਾਰੰਟੀ ਦੇਣ ’ਤੇ ਕੁਝ ਦੁਕਾਨਦਾਰ ਨੇੜੇ ਤੇੜੇ ਕਿਸੇ ਹੋਰ ਗੁਪਤ ਥਾਂ ’ਤੇ ਇਸ ਡੋਰ ਨੂੰ ਤੁਰੰਤ ਲਿਆ ਕਿ ਗਾਹਕ ਨੂੰ ਸੌਂਪ ਦਿੰਦੇ ਹਨ। ਇਸ ਤਰਾਂ ਜ਼ਿਲਾ ਗੁਰਦਾਸਪੁਰ, ਬਟਾਲਾ, ਪਠਾਨਕੋਟ ’ਚ ਪਤੰਗਬਾਜ਼ ਦੇ ਸ਼ੌਕੀਨ ਨੌਜਵਾਨਾਂ ਵੱਲੋਂ ਕੋਡ ਵਰਡਾਂ ’ਚ ਦੁਕਾਨਦਾਰਾਂ ਤੋਂ ਚਾਈਨਾ ਡੋਰ ਖਰੀਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਪੁਲਸ ਨੂੰ ਛੱਡ ਕੇ ਕੋਈ ਵੀ ਵਿਭਾਗ ਨਹੀਂ ਕਰਦਾ ਕਾਰਵਾਈ
ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਆਪਣੇ ਪੱਤਰ ਅਨੁਸਾਰ ਭਾਵੇਂ 4 ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਕਿ ਉਹ ਆਪਣੇ-ਆਪਣੇ ਏਰੀਆਂ ’ਚ ਟੀਮਾਂ ਗਠਿਤ ਕਰ ਕੇ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ ਪਰ ਉਨ੍ਹਾਂ ’ਚੋਂ ਸਿਰਫ ਪੁਲਸ ਹੀ ਇਕ ਵਿਭਾਗ ਹੈ, ਜੋ ਸਮੇਂ-ਸਮੇਂ ’ਤੇ ਕੁਝ ਦੁਕਾਨਾਂ ’ਤੇ ਚੈਕਿੰਗ ਕਰ ਕੇ ਚਾਈਨਾ ਡੋਰ ਨੂੰ ਵੇਚਣ ਵਾਲੇ ਦੁਕਾਨਦਾਰਾਂ ’ਤੇ ਕਾਰਵਾਈ ਕਰਦੇ ਨਜ਼ਰ ਆਉਂਦੇ ਹਨ ਪਰ ਬਾਕੀ 3 ਤਿੰਨ ਕਿਤੇ ਵੀ ਚੈਕਿੰਗ ਕਰਦੇ ਨਜ਼ਰ ਨਹੀਂ ਆਉਂਦੇ, ਜਿਸ ਤੋਂ ਇੰਝ ਲੱਗਦਾ ਹੈ ਕਿ ਉਪ ਮੰਡਲ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਪੱਤਰ ਦਾ ਤਿੰਨ ਵਿਭਾਗਾਂ ’ਤੇ ਕੋਈ ਅਸਰ ਨਹੀਂ ਹੈ ਅਤੇ ਨਾ ਹੀ ਕੋਈ ਪ੍ਰਵਾਹ ਕਰ ਰਿਹਾ ਹੈ।
ਚਾਈਨਾ ਡੋਰ ਦੀ ਵਿਕਰੀ ਅਤੇ ਸਟੋਰ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਐੱਸ. ਐੱਸ. ਪੀ.
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲੇ ’ਚ ਪੈਂਦੇ ਪੁਲਸ ਸਟੇਸ਼ਨਾਂ ਦੇ ਇੰਚਾਰਜ਼ਾਂ ਨਾਲ ਮੀਟਿੰਗ ਕਰ ਕੇ ਇਸ ਸਬੰਧੀ ਸਖ਼ਤ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਚਾਈਨਾ ਡੋਰ ਦੀ ਵਿਕਰੀ ਤੇ ਸਟੋਰ ਕਰਨ ਤੇ ਪਾਬੰਧੀ ਲਗਾਈ ਗਈ ਹੈ, ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਪੰਜਾਬ ਵਾਸੀਆਂ ਨੂੰ ਮਿਲੇਗੀ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
NEXT STORY