ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਪੰਡੋਰੀ ਰੋਡ ’ਤੇ ਪਿੰਡ ਸੀਰਕੀਆਂ ਨੇੜੇ 2 ਸਕੂਟਰੀਆਂ ਦਰਮਿਆਨ ਹੋਈ ਟੱਕਰ ਵਿਚ ਸਕੂਟਰੀ ਸਵਾਰ 3 ਕੁੜੀਆਂ ਅਤੇ ਇਕ ਬਜ਼ੁਰਗ ਜ਼ਖ਼ਮੀ ਹੋ ਗਿਆ। ਇਨ੍ਹਾਂ ਚਾਰਾਂ ਜ਼ਖ਼ਮੀਆਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਜ਼ਖ਼ਮੀ ਕੁੜੀਆਂ ਦੀ ਪਹਿਚਾਣ ਜੈਸਮੀਨ ਕੌਰ ਪੁੱਤਰੀ ਅਵਤਾਰ ਸਿੰਘ, ਮੁਸਕਾਨ ਪੁੱਤਰੀ ਰਮੇਸ਼ ਕੁਮਾਰ, ਪਰਮਜੀਤ ਕੌਰ ਪੁੱਤਰ ਨਰਿੰਦਰ ਸਿੰਘ ਵਜੋਂ ਹੋਈ ਹੈ ਜਦੋਂ ਕਿ ਦੂਸਰੀ ਸਕੂਟਰੀ ’ਤੇ ਸਵਾਰ ਜੋ ਬਜ਼ੁਰਗ ਜ਼ਖ਼ਮੀ ਹੋਇਆ ਹੈ, ਉਸ ਦੀ ਪਹਿਚਾਣ ਸ਼ਾਲ ਲਾਲ ਪੁੱਤਰ ਲੱਬੂ ਰਾਮ ਦੇ ਤੌਰ ’ਤੇ ਹੋਈ ਹੈ। ਪਿੰਡ ਸੀਰਕੀਆਂ ਦੇ ਸਾਬਕਾ ਸਰਪੰਚ ਅਮਰਬੀਰ ਸਿੰਘ ਨੇ ਦੱਸਿਆ ਕਿ ਦੋ ਸਕੂਟਰੀਆਂ ਦੀ ਟੱਕਰ ਹੋਣ ਕਾਰਨ ਉਕਤ ਤਿੰਨ ਲੜਕੀਆਂ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੇ 108 ਨੰਬਰ ’ਤੇ ਫੋਨ ਕੀਤਾ ਪਰ ਫੋਨ ਨਾ ਲੱਗਣ ਕਾਰਨ ਉਸ ਨੇ ਆਪਣੀ ਗੱਡੀ ਮੰਗਵਾ ਕੇ ਕੁੜੀਆਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ
ਉਕਤ ਕੁੜੀਆਂ ਸਕੂਟਰੀ ’ਤੇ ਜਾ ਰਹੀਆਂ ਸਨ ਅਤੇ ਕਲੀਚਪੁਰ ਵਾਲੀ ਸਾਈਡ ਤੋਂ ਉਕਤ ਬਜ਼ੁਰਗ ਵੀ ਸਕੂਟਰੀ ’ਤੇ ਆ ਰਿਹਾ ਸੀ। ਜਦੋਂ ਉਕਤ ਕੁੜੀਆਂ ਨਹਿਰ ਦੀ ਪਟੜੀ ਤੋਂ ਸੜਕ ’ਤੇ ਚੜੀਆਂ ਤਾਂ ਉਕਤ ਬਜ਼ੁਰਗ ਦੀ ਸਕੂਟਰੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਇੱਕ ਕੁੜੀ ਦੀ ਲੱਤ ਟੁੱਟ ਗਈ ਹੈ ਅਤੇ ਕੁੜੀ ਦੀ ਬਾਂਹ 'ਤੇ ਸੱਟ ਲੱਗੀ ਹੈ। ਬਾਕੀ ਦੋ ਕੁੜੀਆਂ ਅਤੇ ਬਜ਼ੁਰਗ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਬਟਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਇਕ ਦੇ ਲੱਗੀ ਗੋਲ਼ੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
MP ਸੰਨੀ ਦਿਓਲ ਦੀ ਅਣਗਹਿਲੀ ਕਾਰਨ ਪ੍ਰਭਾਵਿਤ ਹੋਇਆ ਉਦਯੋਗ ਅਤੇ ਵਪਾਰ, ਜਾਣੋ ਕਿਵੇਂ
NEXT STORY