ਦੀਨਾਨਗਰ/ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਪੰਡੋਰੀ ਰੋਡ ’ਤੇ ਸਥਿਤ ਗਾਜੀਕੋਟ ਪੁਲ ਨੇੜੇ ਪੈਦੇ ਪਿੰਡ ਧਾਰੀਵਾਲ ਖਿੱਚੀਆ ਵਿੱਚੋਂ ਗੁਜਰਦੀ ਅੱਪਰ ਦੁਆਬ ਨਹਿਰ ਦੇ 'ਚ ਪਿਛਲੇਂ ਚਾਰ ਦਿਨ ਪਹਿਲਾਂ ਗੁੱਜਰ ਭਾਈਚਾਰੇ ਦਾ 12 ਸਾਲ ਦਾ ਬੱਚੇ ਦਾ ਪੈਰ ਫਿਸਲਣ ਕਾਰਨ ਨਹਿਰ ਵਿੱਚ ਡੁੱਬ ਗਿਆ ਸੀ। ਚਾਰ ਦਿਨਾਂ ਤੋਂ ਉਸ ਦੀ ਲਾਸ਼ ਨਾ ਮਿਲਣ ਕਾਰਨ ਗੁਜਰ ਭਾਈਚਾਰੇ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਬਾਬਾ ਦੀਪ ਸਿੰਘ ਸੇਵਾ ਦਲ ਸੰਸਥਾ ਗੜ੍ਹਦੀਵਾਲ ਤੋਂ ਬੋਟ ਦੇ ਜ਼ਰੀਏ ਅਤੇ ਗੋਤਾਂਖੋਰਾ ਦੀ ਮਦਦ ਨਾਲ ਲੋਕ ਲਾਸ਼ ਦੀ ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ- ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ
ਪ੍ਰਾਪਤ ਜਾਣਕਾਰੀ ਅਨੁਸਾਰ 12ਸਾਲਾਂ ਮ੍ਰਿਤਕ ਸਦੀਕ ਪੁੱਤਰ ਮਰੀਦ ਅਹਿਮਦ ਪਿੰਡ ਧਾਰੀਵਾਲ ਖਿੱਚੀਆਂ ਨਹਿਰ ਦੇ ਕੋਲ ਹੀ ਗੁਜ਼ਰਾਂ ਦੇ ਡੇਰੇ ’ਚ ਰਹਿੰਦਾ ਹੈ। ਐਤਵਾਰ ਨੂੰ ਉਹ ਨਹਿਰ ਕਿਨਾਰੇ ਜਾ ਰਿਹਾ ਸੀ ਕਿ ਅਚਾਨਕ ਪੈਰ ਫਿਸਲਣ ਕਾਰਨ ਉਹ ਨਹਿਰ ’ਚ ਡਿੱਗ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਤਵਾਦੀ ਹਮਲੇ ਦੀ ਤਲਾਸ਼ 'ਚ ਆਈ.ਐੱਸ.ਆਈ, ਭਾਲ ਰਹੀ ਦਹਿਸ਼ਤ ਫੈਲਾਉਣ ਵਾਲੇ ਹੈਂਡਲਰ
ਗੁਜ਼ਰ ਸਮੁਦਾਏ ਦੇ ਪ੍ਰਧਾਨ ਸੂਰਮੁਦੀਨ , ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸ਼ਨ ਦੇ ਉਪਰ ਰੋਸ ਜਤਾਉਂਦਿਆਂ ਦੱਸਿਆ ਕਿ ਸਾਡਾ 12 ਸਾਲਾਂ ਪੁੱਤ ਸਦੀਕ ਚਾਰ ਦਿਨ ਪਹਿਲਾਂ ਨਹਿਰ 'ਚ ਡਿੱਗ ਗਿਆ ਸੀ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਸੰਬੰਧੀ ਜਾਣੂ ਕਰਵਾਇਆ ਸੀ ਪਰ ਅੱਜ ਤੱਕ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਅਤੇ ਨਾ ਹੀ ਨਹਿਰ ਦਾ ਪਾਣੀ ਬੰਦ ਕਰਵਾਇਆ ਹੈ। ਅੱਜ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਤੋਂ ਸਾਡੀ ਮਦਦ ਵਿੱਚ ਆਏ ਹਨ ਅਤੇ ਨਾਲ ਆਪਣੇ ਗੋਤਾਖੋਰ ਅਤੇ ਆਪਣੀ ਬੋਟ ਨਹਿਰ ਵਿਚ ਉਤਾਰ ਕੇ ਲਾਸ਼ ਦੀ ਭਾਲ ਕਰ ਰਹੇ ਹਨ। ਇੱਥੇ ਸਾਨੂੰ ਬਹੁਤ ਅਫ਼ਸੋਸ ਹੈ ਕਿ ਸਾਡੀ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਦ ਕਿ ਪੀੜਤ ਪਰਿਵਾਰ ਦਾ ਇਹ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਹਨ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ
NEXT STORY