ਪਠਾਨਕੋਟ (ਕੰਵਲ)- ਬੀਤੀ ਦਿਨ ਪਠਾਨਕੋਟ ਦੇ ਕੰਢੀ ਦੇ ਨੀਮ ਪਹਾੜੀ ਖ਼ੇਤਰ ’ਚ ਪੈ ਰਹੀ ਧੁੰਦ ਕਾਰਨ ਰਾਤ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਸਵਾਰ 2 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ਸਬੰਧੀ ਪੁਲਸ ਚੌਕੀ ਮੁਖੀ ਦੁਨੇਰਾ ਸਬ-ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਕਾਰ ’ਚ 2 ਵਿਅਕਤੀ ਅਸ਼ੋਕ ਕੁਮਾਰ ਪੁੱਤਰ ਮਹਾਂਸੁ ਰਾਮ ਪਿੰਡ ਸਾਰਟੀ ਅਤੇ ਗੌਰਵ ਪੁੱਤਰ ਮਹਿੰਦਰ ਸਿੰਘ ਨਿਵਾਸੀ ਘਾੜ ਬਗੜੋਲੀ ਕਰੀਬ ਰਾਤ 10 ਵਜੇ ਆਪਣੇ ਘਰ ਜਾ ਰਹੇ ਸਨ ਅਤੇ ਦੁਨੇਰਾ ਟੀ-ਪੁਆਇੰਟ ਤੋਂ ਇਕ ਕਿਲੋਮੀਟਰ ਦੂਰ ਪਿੰਡ ਮਰੋਹ ਕੋਲ ਪਹੁੰਚੇ ਤਾਂ ਭਾਰੀ ਧੁੰਦ ਕਾਰਨ ਪੁਲ ਦੇ ਕਿਨਾਰੇ ਨਾਲ ਟਕਰਾ ਕੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕਰੀਬ 20 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ।
ਇਹ ਵੀ ਪੜ੍ਹੋ- ਅਮਰੀਕਾ ’ਚ ਤੂਫ਼ਾਨ ਕਾਰਨ ਢਹਿ-ਢੇਰੀ ਹੋਏ ਮਕਾਨ; ਮਲਬੇ ’ਚੋਂ ਕੱਢੇ ਗਏ ਲੋਕ, 9 ਮਰੇ
ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਵੱਲੋਂ ਜ਼ਖ਼ਮੀਆਂ ਨੂੰ ਨਾਲ ਲਗਦੇ ਇਕ ਪ੍ਰਾਈਵੇਟ ਹਸਪਤਾਲ ’ਚ ਤੁਰੰਤ ਇਲਾਜ ਲਈ ਲਿਆਂਦਾ ਗਿਆ। ਜ਼ਖ਼ਮ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਪਠਾਨਕੋਟ ਵਿਖੇ ਪ੍ਰਾਈਵੇਟ ਹਸਪਤਾਲ ’ਚ ਭੇਜ ਦਿੱਤਾ, ਜਿਥੇ ਜ਼ਖ਼ਮੀਆਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਗੁਰਦਾਸਪੁਰ ਦੇ ਨੌਜਵਾਨਾਂ ਨੇ ਕੱਢਿਆ ਮਾਰਚ, ਕਿਹਾ- 'ਲੱਚਰ ਗਾਣੇ ਬੰਦ ਕਰੋ'
NEXT STORY