ਅੰਮ੍ਰਿਤਸਰ (ਜਸ਼ਨ)-ਗੁਰੂ ਨਗਰੀ ਦੇ ਕਈ ਪਾਸ਼ ਇਲਾਕੇ ਜਿਵੇਂ ਕਿ ਗਰੀਨ ਐਵੇਨਿਊ, ਜਨਤਾ ਕਾਲੋਨੀ, ਰਣਜੀਤ ਐਵੇਨਿਊ-ਏ, ਬੀ, ਸੀ, ਡੀ, ਰਾਣੀ ਕਾ ਬਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਇਲਾਕੇ ਤੋਂ ਇਲਾਵਾ ਖਾਲਸਾ ਕਾਲਜ ਦੇ ਨੇੜੇ ਡੇਲੀ ਨੀਡ ਏਰੀਏ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਗੈਰ-ਕਾਨੂੰਨੀ ਢੰਗ ਨਾਲ ਪੀ. ਜੀ. ਦਾ ਕਾਰੋਬਾਰ ਚੱਲ ਰਿਹਾ ਹੈ। ਇਨ੍ਹਾਂ ਪੀ. ਜੀ. ਵਿਚ ਰਹਿਣ ਵਾਲੇ ਲੋਕ ਕਿਹੜੇ ਖੇਤਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਪਛਾਣ ਕੀ ਹੈ? ਇਹ ਵੱਡੀ ਜਾਂਚ ਦਾ ਵਿਸ਼ਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਇਕ ਜ਼ਿਲ੍ਹੇ ਦੇ ਪੀ. ਜੀ. ਵਿਚ ਪੁਲਸ ਵਲੋਂ ਛਾਪੇਮਾਰੀ ਦੌਰਾਨ ਕਈ ਲੜਕੇ-ਲੜਕੀਆਂ ਨੂੰ ਸ਼ੱਕੀ ਹਾਲਤ ਵਿਚ ਕਾਬੂ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਉਕਤ ਪੀ. ਜੀ. ਵਿਚ ਦੇਹ ਵਪਾਰ ਦਾ ਇਹ ਗੈਰ-ਕਾਨੂੰਨੀ ਧੰਦਾ ਵੱਡੇ ਪੱਧਰ ’ਤੇ ਚੱਲ ਰਿਹਾ ਸੀ।
ਪੁਲਸ ਕੋਲ ਨਹੀਂ ਹੈ ਪੂਰੀ ਜਾਣਕਾਰੀ
ਇਸ ਸਬੰਧੀ ਉਪਰੋਕਤ ਇਲਾਕੇ ਨਾਲ ਸਬੰਧਤ ਜਾਇਜ਼-ਨਾਜਾਇਜ਼ ਪੀ. ਜੀ. ਅਤੇ ਗੈਸਟ ਹਾਊਸਾਂ ਬਾਰੇ ਵੀ ਪੂਰੀ ਜਾਣਕਾਰੀ ਪੁਲਸ ਕੋਲ ਮੌਜੂਦ ਨਹੀਂ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਕ ਬਿਆਨ ਜਾਰੀ ਕਰ ਕੇ ਪੀ. ਜੀ. ਅਤੇ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਪੂਰੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਸੀ, ਜਦਕਿ ਸਬੰਧਤ ਪੁਲਸ ਚੌਕੀ ਜਾਂ ਥਾਣੇ ਦੇ ਅਧਿਕਾਰੀ ਦਾ ਵੀ ਫਰਜ਼ ਬਣਦਾ ਹੈ ਕਿ ਉਸ ਦੇ ਖੇਤਰ ਦੇ ਅਧੀਨ ਆਉਣ ਵਾਲੇ ਇਲਾਕਿਆਂ ਵਿਚ ਰਹਿਣ ਵਾਲੇ ਕਿਰਾਏਦਾਰਾਂ ਅਤੇ ਪੀ. ਜੀ. ਵਾਲਿਆਂ ਦੇ ਪੂਰੇ ਵੇਰਵੇ ਆਪਣੇ ਰਿਕਾਰਡ ਵਿਚ ਰੱਖੇ ਜਾਣ। ਹਾਲਾਂਕਿ ਪਤਾ ਲੱਗਾ ਹੈ ਕਿ ਜ਼ਿਆਦਾਤਰ ਪੁਲਸ ਅਧਿਕਾਰੀ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਉਨ੍ਹਾਂ ਨੂੰ ਇਲਾਕਿਆਂ ’ਚ ਚੱਲ ਰਹੇ ਗੈਰ-ਕਾਨੂੰਨੀ ਪੀ. ਜੀ. ਦੀ ਜਾਣਕਾਰੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ
ਲਗਾਤਾਰ ਵਧ ਰਹੀ ਹੈ ਗੈਰ-ਕਾਨੂੰਨੀ ਪੀ. ਜੀ. ਦੀ ਗਿਣਤੀ
ਜਗ ਬਾਣੀ ਨੇ ਇਸ ਸਬੰਧ ਵਿਚ ਪਹਿਲਾਂ ਵੀ ਇਸ ਸਾਰੇ ਮਾਮਲਿਆਂ ਸਬੰਧੀ ਜਾਣੂ ਕਰਵਾਇਆ ਸੀ ਪਰ ਸਬੰਧਤ ਪ੍ਰਸ਼ਾਸਨ ਦੇ ਸਿਰ ’ਤੇ ਜੂੰ ਤੱਕ ਨਹੀਂ ਸਰਕੀ। ਲਿਹਾਜ਼ਾ ਹੁਣ ਇਸ ਸਮੇਂ ਇਨ੍ਹਾਂ ਇਲਾਕਿਆਂ ਵਿਚ ਨਾਜਾਇਜ਼ ਪੀ. ਜੀ. ਦੀ ਗਿਣਤੀ ਦੇਖਦੇ ਹੀ ਦੇਖਦੇ ਕਾਫੀ ਵੱਧ ਗਈ ਹੈ।
ਜੇਕਰ ਸ਼ਹਿਰ ਦੇ ਕੇਵਲ ਕੁਝ ਕੁ ਇਲਾਕਿਆਂ ਜਿਵੇਂ ਕਿ ਸਿਰਫ਼ ਜਨਤਾ ਕਾਲੋਨੀ, ਗਰੀਨ ਐਵੇਨਿਊ ਸੀ-ਬਲਾਕ, ਰਣਜੀਤ ਐਵੇਨਿਊ ਦੇ ਸਾਰੇ ਬਲਾਕ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ, ਖਾਲਸਾ ਕਾਲਜ ਦੇ ਸਾਹਮਣੇ ਮੋਹਿਨੀ ਪਾਰਕ, ਡੇਲੀ ਨੀਡਜ਼ ਵਾਲਾ ਇਲਾਕਾ, ਖੰਡਵਾਲਾ, ਨਵਾਂ ਮਾਡਲ ਆਦਿ ਖੇਤਰਾਂ ਦੀ ਗੱਲ ਕਰੀਏ ਤਾਂ ਉਕਤ ਇਲਾਕਿਆਂ ’ਚ ਹੀ ਬਹੁਤ ਹੀ ਨਾਜਾਇਜ਼ ਪੀ. ਜੀ. ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਵਿਚ ਕਈ ਅਣਜਾਣ ਲੜਕੇ-ਲੜਕੀਆਂ ਦੇ ਇਲਾਵਾ ਅੱਧਖੜ ਉਮਰ ਤੱਕ ਦੇ ਲੋਕ ਰਹਿ ਰਹੇ ਹਨ।
ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ
ਸਭ ਤੋਂ ਖਾਸ ਅਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਪੀ. ਜੀ. ਵਿਚ ਰਹਿ ਰਹੇ ਲੋਕਾਂ ਦੀ ਪਛਾਣ ਕੀ ਹੈ? ਅਤੇ ਉਹ ਕਿਹੜੇ ਪਿੰਡਾਂ ਅਤੇ ਕਸਬਿਆਂ ਤੋਂ ਆਏ ਹਨ, ਇਸ ਪ੍ਰਤੀ ਪੀ. ਜੀ. ਦੇ ਜ਼ਿਆਦਾਤਰ ਮਾਲਕਾਂ ਤੇ ਸਬੰਧਤ ਪੁਲਸ ਪ੍ਰਸਾਸ਼ਨ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਨੌਜਵਾਨ ਮੁੰਡਾ-ਕੁੜੀਆਂ ਤੇ ਲੋਕ ਇੱਥੇ ਆ ਕੇ ਪ੍ਰਤੀ ਮਹੀਨਾ ਇਨ੍ਹਾਂ ਤੋਂ ਕਿਰਾਇਆ ਚਾਹੀਦਾ ਹੈ ਅਤੇ ਉਕਤ ਇਲਾਕੇ ਨਾਲ ਸਬੰਧਤ ਪੁਲਸ ਵੀ ਇਸਪ੍ਰਤੀ ਪੂਰੀ ਤਨਦੇਹੀ ਨਾਲ ਕਾਰਵਾਈ ਨਹੀਂ ਕਰਦੀ ਦਿਖਾਈ ਦਿੰਦੀ।
ਪੀ. ਜੀ. ਅਤੇ ਕਿਰਾਏ ’ਤੇ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਜ਼ਰੂਰੀ
ਪੀ. ਜੀ. ਅਤੇ ਕਿਰਾਏ ’ਤੇ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦੀ ਖਾਸ ਤੌਰ ’ਤੇ ਜ਼ਿੰਮੇਵਾਰੀ ਪੀ. ਜੀ. ਮਾਲਕ ਦੀ ਵੀ ਬਣਦੀ ਹੈ ਪਰ ਗ੍ਰੀਨ ਐਵੇਨਿਊ ਅਤੇ ਜਨਤਾ ਕਾਲੋਨੀ ’ਚ ਪੁਲਸ ਅਧਿਕਾਰੀ ਅਤੇ ਪੀ. ਜੀ. ਮਾਲਕ ਇਸ ਕਾਨੂੰਨ ਦੀਆਂ ਖੁਦ ਹੀ ਧੱਜੀਆਂ ਉਡਾ ਰਹੇ ਹਨ। ਇਸ ਤੋਂ ਸਾਫ ਹੈ ਕਿ ਉਕਤ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਵਾਉਣ ਨੂੰ ਲੈ ਕੇ ਸਰਕਾਰੀ ਮਸ਼ੀਨਰੀ ਬਹੁਤ ਸੁਸਤ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇਨ੍ਹਾਂ ਖੇਤਰਾਂ ’ਚ ਪਿਛਲੇ ਕੁਝ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਬਹੁਤ ਵਾਧਾ ਹੋਇਆ ਹੈ, ਇਸ ਦੇ ਬਾਵਜੂਦ ਵੀ ਪੁਲਸ ਇਸ ਬਾਰੇ ਚੌਕਸ ਨਹੀਂ ਹੈ। ਸਭ ਤੋਂ ਜ਼ਿਆਦਾ ਘਟਨਾਵਾਂ ਸਨੈਚਿੰਗ ਅਤੇ ਲੁੱਟਮਾਰ ਦੀਆਂ ਸਾਹਮਣੇ ਆ ਰਹੀਆਂ ਹਨ। ਜੇ ਪੁਲਸ ਦੇ ਵੱਖ-ਵੱਖ ਰਿਕਾਰਡ ਖੰਗਾਲੇ ਜਾਣ ਤਾਂ ਪਤਾ ਚਲਦਾ ਹੈ ਕਿ ਪੁਲਸ ਨੇ ਚੋਰੀ ਦੇ ਵਾਹਨਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਦੇ ਜੋ ਦੋਸ਼ੀ ਗ੍ਰਿਫਤਾਰ ਕੀਤੇ ਹਨ, ਉਨ੍ਹਾਂ ’ਚ 95 ਫੀਸਦੀ ਦੋਸ਼ੀ ਦੂਜੇ ਜ਼ਿਲਿਆਂ ਨਾਲ ਸਬੰਧਤ ਹੈ, ਜੋ ਕਿ ਅੰਮ੍ਰਿਤਸਰ ’ਚ ਕਿਰਾਏ ਦੇ ਮਕਾਨਾਂ ਜਾਂ ਫਿਰ ਨਾਜਾਇਜ਼ ਤੌਰ ’ਤੇ ਬਣੇ ਪੀ. ਜੀ. ਵਿਚ ਰਹਿੰਦੇ ਹਨ। ਇਸ ਦੇ ਬਾਵਜੂਦ ਪੁਲਸ ਵੀ ਇਨ੍ਹਾਂ ਪੀ. ਜੀ. ਮਾਲਕਾਂ ’ਤੇ ਕੋਈ ਵੀ ਸ਼ਿਕੰਜਾ ਨਹੀਂ ਕੱਸਦੀ ਜਾਂ ਫਿਰ ਗੱਲ ਕੁਝ ਹੋਰ ਹੈ? ਜੇ ਅਜਿਹਾ ਹੁੰਦਾ ਹੈ ਤਾਂ ਸੂਬੇ ’ਚ ਵੱਖ-ਵੱਖ ਦਿਨਾਂ ’ਚ ਪੀ. ਜੀ. ’ਚ ਰਹੇ ਅਣਪਛਾਤੇ ਲੋਕਾਂ ਵਲੋਂ ਅਪਰਾਧ ਜਗਤ ’ਚ ਕਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਉਕਤ ਖੇਤਰਾਂ ਦੇ ਪੁਲਸ ਪ੍ਰਸ਼ਾਸਨ ਵਲੋਂ ਇਸ ਪ੍ਰਤੀ ਉਦਾਸੀਨਤਾ ਰਵੱਈਆ ਅਪਣਾਉਣਾ ਕਈ ਪ੍ਰਕਾਰ ਦੇ ਸਵਾਲਾਂ ਨੂੰ ਜਨਮ ਦੇ ਰਿਹਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਜਦੋਂ ਇਸ ਪ੍ਰਤੀ ਸਬੰਧਤ ਪੁਲਸ ਜਾਂ ਪ੍ਰਸ਼ਾਸਨ ਤੋਂ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਇਕੋ-ਇਕ ਦਾਅਵਾ ਹੁੰਦਾ ਹੈ ਕਿ ਜੇ ਅਜਿਹੇ ਲੋਕਾਂ ਨੂੰ ਦੀ ਜਾਣਕਾਰੀਆਂ ਇਕੱਤਰ ਰਵਾ ਰਹੇ ਹੋ ਅਤੇ ਇਹ ਕਾਰਵਾਈ ਛੇਤੀ ਹੀ ਪੂਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨਾਲ ਰਾਜਾ ਵੜਿੰਗ ਨੇ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਜਨਤਾ ਕਾਲੋਨੀ ’ਚ ਹੀ ਚਲ ਰਹੇ ਕਈ ਨਾਜਾਇਜ਼ ਪੀ. ਜੀ.
ਗ੍ਰੀਨ ਐਵੇਨਿਊ ਸੀ. ਬਲਾਕ ਅਤੇ ਇਸ ਦੇ ਕੋਲ ਸਥਿਤ ਜਨਤਾ ਕਾਲੋਨੀ ’ਚ ਹੀ ਕਈ ਅਜਿਹੇ ਨਾਜਾਇਜ਼ ਪੀ. ਜੀ. ਚਲ ਰਹੇ ਹਨ, ਜਿਨ੍ਹਾਂ ਦਾ ਪੂਰਾ ਡੇਟਾ ਸਬੰਧਤ ਪੁਲਸ ਚੌਕੀ ਕੋਲ ਹੀ ਮੁਹੱਈਆ ਨਹੀਂ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਪ੍ਰਸ਼ਾਸਨ ਇਸ ਪ੍ਰਤੀ ਸਖਤੀ ਨਾਲ ਕਾਰਵਾਈ ਨਹੀਂ ਕਰ ਰਿਹਾ ਹੈ, ਇਸ ਤੋਂ ਸਾਫ ਹੈ ਕਿ ਅਧਿਕਾਰੀ ਖੁਦ ਹੀ ਕਾਨੂੰਨ ਨੂੰ ਅੰਗੂਠਾ ਦਿਖਾ ਰਹੇ ਹਨ। ਉਥੇ ਦੂਜਾ ਇਹ ਪਹਿਲੂ ਇਹ ਹੈ ਕਿ ਜਦ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਹੀ ਪੁਲਸ ਪ੍ਰਸ਼ਾਸਨ ਇਸ ਪ੍ਰਤੀ ਮੁਸਤੈਦ ਹੁੰਦਾ ਹੈ। ਸਵਾਲ ਇਹ ਹੈ ਕਿ ਇਸ ਖੁਲਾਸੇ ਦੇ ਬਾਵਜੂਦ ਪੁਲਸ ਕਾਰਵਾਈ ਕਦੋਂ ਸ਼ੁਰੂ ਕਰੇਗੀ।
ਇਸ ਸਬੰਧ ’ਚ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਤਰਜ ’ਤੇ ਕਿਹਾ ਕਿ ਪੁਲਸ ਵਲੋਂ ਸਬੰਧਤ ਥਾਣਿਆਂ ਨੂੰ ਆਪਣੇ ਤਹਿਤ ਆਉਂਦੇ ਸਾਰੇ ਇਲਾਕਿਆਂ ਦੇ ਕਿਰਾਏਦਾਰਾਂ, ਪੀ. ਜੀ. ਦੇ ਮਾਲਕਾਂ ਦੇ ਇਲਾਵਾ ਇਨ੍ਹਾਂ ’ਚ ਰਹਿੰਦੇ ਲੋਕਾਂ ਅਤੇ ਘਰਾਂ ’ਚ ਰੱਖੇ ਨੌਕਰਾਂ ਤਕ ਦੀ ਪੂਰੀ ਜਾਣਕਾਰੀ ਉਨ੍ਹਾਂ ਦੇ ਆਧਾਰ ਕਾਰਡ ਸਮੇਤ ਮੰਗੀ ਜਾ ਰਹੀ ਹੈ। ਇਸ ਸੰਬੰਧੀ ਕੰਮ ਵੀ ਚਲ ਰਿਹਾ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਦੀ ਹਵੇਲੀ 'ਚ ਬੀਬੀਆਂ ਨੇ ਝੂਮ-ਝੂਮ ਕੇ ਪਾਇਆ ਗਿੱਧਾ, ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਲੱਗਿਆ ਤਾਂਤਾ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੱਖਾਂ ਦੇ ਪਰਿਵਾਰਾਂ ਵੱਲੋਂ 22 ਫਰਵਰੀ ਨੂੰ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਹੋਈ ਖ਼ਤਮ
NEXT STORY