ਅੰਮ੍ਰਿਤਸਰ (ਜ.ਬ.)- ਅੰਬਰਸਰੀਆਂ ਨੇ ਧੂਮ-ਧੜੱਕੇ ਨਾਲ ਨਿਊ ਯੀਅਰ-2026 ਦਾ ‘ਵੈੱਲਕਮ’ ਕੀਤਾ। ਸ਼ਹਿਰ ਨਿਊ ਯੀਅਰ ਦੀ ਮਸਤੀ ’ਚ ਡੁੱਬਿਆ ਰਿਹਾ। ਲੋਕਾਂ ਨੇ ਨਵਾਂ ਸਾਲ ਵੱਖ-ਵੱਖ ਹੋਟਲਾਂ ’ਚ ਕਾਫ਼ੀ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਸ਼ਹਿਰ ਦੇ ਲੱਗਭਗ ਸਾਰੇ ਹੋਟਲਾਂ ਨੇ ਨਵੇਂ ਸਾਲ ਨੂੰ ਕਾਫ਼ੀ ਉਤਸ਼ਾਹਪੂਵਰਕ ਮਨਾਉਣ ਲਈ ਕਈ ਪ੍ਰਕਾਰ ਦੇ ਇੰਤਜ਼ਾਮ ਕੀਤੇ ਸਨ। ਸ਼ਹਿਰ ਦੇ ਸਾਰੇ ਹੋਟਲਾਂ ਨੂੰ ਜਿੱਥੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ, ਉਥੇ ਹੀ ਜ਼ਿਆਦਤਰ ਨੇ ਵਿਸ਼ੇਸ਼ ਤੌਰ ’ਤੇ ਕਪਲਜ਼ (ਜੋੜਿਆਂ) ਲਈ ਪਾਰਟੀਆਂ ਦਾ ਆਯੋਜਨ ਕੀਤਾ ਸੀ। ਇਸ ਸਬੰਧ ਵਿਚ ਇਕ ਨਿੱਜੀ ਹੋਟਲ ਦੇ ਮੈਨੇਜਰ ਅਤੇ ਅਧਿਕਾਰੀ ਨੇ ਕਿਹਾ ਕਿ ਹੋਟਲ ’ਚ ਨਵੇਂ ਸਾਲ ਨੂੰ ਲੈ ਕੇ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਇੱਥੇ ਵਿਸ਼ੇਸ਼ ਤੌਰ ’ਤੇ ਡਾਂਸਰਾਂ ਨੂੰ ਬੁਲਾਇਆ ਗਿਆ ਸੀ, ਉਥੇ ਹੀ ਐਕਰਿੰਗ ਲਈ ਵੱਖ-ਵੱਖ ਸ਼ਹਿਰਾਂ ਤੋਂ ਪ੍ਰਮੁੱਖ ਐਕਰਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਇਹ ਪਾਰਟੀ ਸਿਰਫ ਕਪਲਜ਼ ਲਈ ਆਯੋਜਿਤ ਕੀਤੀ ਗਈ ਸੀ, ਜਿਸ ’ਚ ਕਈ ਪ੍ਰਕਾਰ ਦੇ ਲਜੀਜ਼ ਪਕਵਾਨ ਵੀ ਲੋਕਾਂ ਨੂੰ ਪਰੋਸੇ ਗਏ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਵੱਖ-ਵੱਖ ਗੇਮਜ਼ ਦਾ ਆਯੋਜਨ, ਜੇਤੂਆਂ ਨੂੰ ਮਿਲੇ ਤੋਹਫੇ
ਇਸ ਦੌਰਾਨ ਵੱਖ-ਵੱਖ ਪ੍ਰਕਾਰ ਦੀਆਂ ਗੇਮਜ਼ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਜਿੱਤਣ ਵਾਲਿਆਂ ਨੂੰ ਤੋਹਫੇ ਵੀ ਦਿੱਤੇ ਗਏ। ਇਸ ਤੋਂ ਇਲਾਵਾ ਇਕ ਬੰਪਰ ਡਰਾਅ ਵੀ ਕੱਢਿਆ ਗਿਆ ਅਤੇ ਜੇਤੂ ਨੂੰ ਹੋਟਲ ਦੇ ਪ੍ਰਬੰਧਕਾਂ ਨੇ ਸਨਮਾਨਿਤ ਵੀ ਕੀਤਾ । ਰਾਤ 12 ਵੱਜਦੇ ਹੀ ਹੋਟਲਾਂ ’ਚ ਡਾਂਸ ਫਲੋਰ ’ਤੇ ਬਾਲੀਵੁੱਡ ਗਾਣਿਆਂ ਦੀਆਂ ਧੁਨਾਂ ’ਤੇ ਕਾਫ਼ੀ ਜੋਡ਼ੇ ਥਿਰਕਦੇ ਦਿਸੇ। ਇਸ ਪ੍ਰਕਾਰ ਕੁਈਨਜ਼ ਰੋਡ ਸਥਿਤ ਇਕ ਹੋਰ ਨਿੱਜੀ ਹੋਟਲ ’ਚ ਵੀ ਨਵੇਂ ਸਾਲ ਦੇ ਮੌਕੇ ਰੰਗਾਰੰਗ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ’ਚ ਵਿਸ਼ੇਸ਼ ਤੌਰ ’ਤੇ ਰੂਸ ਦੀਆਂ ਡਾਂਸਰਸ ਨੂੰ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਲੋਕ ਡਾਂਸਰਾਂ ਨਾਲ ਡਾਂਸ ਫਲੋਰ ’ਤੇ ਖੂਬ ਥਿਰਕੇ
ਦਿੱਲੀ ਦੇ ਪ੍ਰਸਿੱਧ ਡੀ. ਜੇ. ਅਤੇ ਐਕੰਰਿੰਗ ਨੇ ਜਿੱਥੇ ਲੋਕਾਂ ਦਾ ਸਮਾਂ ਬੰਨ੍ਹੀ ਰੱਖਿਆ, ਉਥੇ ਹੀ ਠੀਕ 12 ਵੱਜਦੇ ਹੀ ਨਵੇਂ ਸਾਲ ’ਤੇ ਸਾਰੇ ਲੋਕ ਇਕ-ਦੂਜੇ ਨੂੰ ਹੈਪੀ ਨਿਊ ਯੀਅਰ ਕਹਿੰਦੇ ਦਿਸੇ। ਲੋਕ ਵੀ ਰੂਸੀ ਡਾਂਸਰਾਂ ਨਾਲ ਡਾਂਸ ਫਲੋਰ ’ਤੇ ਖੂਬ ਥਿਰਕਦੇ ਦਿਸੇ। ਉਥੇ ਹੀ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਲਾਰੈਂਸ ਰੋਡ ਅਤੇ ਸ਼ਹਿਰ ਦਾ ਸਭ ਤੋਂ ਜ਼ਿਆਦਾ ਵਿਅਸਤ ਰਹਿਣ ਵਾਲੇ ਰਣਜੀਤ ਐਵੇਨਿਊ ਦੀਆਂ ਮਾਰਕੀਟਾਂ ’ਚ ਪਿੰਡਾਂ ਅਤੇ ਕਸਬਿਆਂ ਤੋਂ ਨੌਜਵਾਨਾਂ ਨੇ ਪਹੁੰਚ ਕੇ ਨਵੇਂ ਸਾਲ ਦਾ ਜਸ਼ਨ ਮਨਾਇਆ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ 'ਚ ਵੱਡੀ ਕਾਰਵਾਈ, CA ਸਤਿੰਦਰ ਸਿੰਘ ਕੋਹਲੀ ਗ੍ਰਿਫਤਾਰ
ਹੁੜਦੰਗ ਮਨਾਉਣ ਵਾਲਿਆਂ ਨੂੰ ਰੋਕਣ ਲਈ ਰਹੀ ਪੁਲਸ ਮੁਲਾਜ਼ਮਾਂ ਦੀ ਵਿਸ਼ੇਸ਼ ਨਿਯੁਕਤੀ
ਖਾਸ ਗੱਲ ਇਹ ਹੈ ਕਿ ਨਵੇਂ ਸਾਲ ’ਤੇ ਹੁੜਦੰਗ ਮਚਾਉਣ ਵਾਲਿਆਂ ਨੂੰ ਰੋਕਣ ਲਈ ਵਿਸ਼ੇਸ਼ ਪਲਾਨ ਬਣਾਇਆ ਹੋਇਆ ਸੀ ਅਤੇ ਉਕਤ ਇਲਾਕਿਆਂ ’ਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਇਆ ਹੋਇਆ ਸੀ, ਜਿਸ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕੈਨੇਡਾ ਭੇਜਣ ਦੇ ਨਾਮ ਉਪਰ 15 ਲੱਖ ਦੀ ਠੱਗੀ, ਤਿੰਨ ਨਾਮਜ਼ਦ
NEXT STORY