ਗੁਰਦਾਸਪੁਰ, (ਵਿਨੋਦ)- ਗੁਰਦਾਸਪੁਰ ਸ਼ਹਿਰ ’ਚ ਬਣੀ ਪੁੱਡਾ ਵਿਭਾਗ ਦੀਅਾਂ ਚਾਰੋਂ ਕਾਲੋਨੀਅਾਂ ’ਚ ਬਿਜਲੀ ਸਪਲਾਈ ਵਿਵਸਥਾ ਸਮੇਤ ਹੋਰ ਸਹੂਲਤਾਂ ਦੀ ਭਾਰੀ ਘਾਟ ਹੈ। ਜਦਕਿ ਪੁੱਡਾ ਆਪਣੀ ਕਾਲੋਨੀਅਾਂ ’ਚ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਦੇਣ ਲਈ ਮਜਬੂਰ ਹੈ ਪਰ ਜੇ ਰਵਿਦਾਸ ਚੌਕ ’ਚ ਬਣੀ ਪੁੱਡਾ ਇਨਕਲੇਵ ਦਾ ਦੌਰਾ ਕੀਤਾ ਜਾਵੇ ਤਾਂ ਬਿਜਲੀ ਸਪਲਾਈ ਲਈ ਵਿਛਾਈਆਂ ਤਾਰਾਂ ਅਤੇ ਪੋਲ ਦੀ ਹਾਲਤ ਵੇਖ ਕੇ ਹਰ ਕਿਸੇ ਦਾ ਦਿਲ ਦਹਿਲ ਜਾਵੇਗਾ ਅਤੇ ਪੁੱਡਾ ਕਾਲੋਨੀ ’ਚ ਆਵਾਜ਼ ਲਾਉਣ ਤੋਂ ਪਹਿਲਾਂ ਕਈ ਵਾਰ ਜ਼ਰੂਰ ਸੋਚੇਗਾ। 14 ਏਕਡ਼ ’ਚ ਬਣੀ ਪੁੱਡਾ ਇਨਕਲੇਵ ਦੇ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇਸ ਕਾਲੋਨੀ ’ਚ ਮੌਤ ਦੇ ਸਾਏ ’ਚ ਜੀਵਨ ਬਤੀਤ ਕਰ ਰਹੇ ਹਾਂ। ਇਸ ਕਾਲੋਨੀ ’ਚ ਜ਼ਮੀਨ ’ਤੇ ਤਾਰਾਂ ਵਿਛੀਆਂ ਪਈਆਂ ਆਮ ਦਿਖਾਈ ਦਿੰਦੀਆਂ ਹਨ, ਸਟਰੀਟ ਲਾਈਟ ਲਈ ਲਾਏ ਪੋਲ ਦੇ ਹੇਠਾਂ ਤਾਰਾਂ ਖਿਲਰੀਆਂ ਦਿਖਾਈ ਦਿੰਦੀਆਂ ਹਨ ਅਤੇ ਤਾਰਾਂ ਦੇ ਜੋਡ਼ ਨੰਗੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਕਾਲੋਨੀ ’ਚ ਲੱਗੇ ਬਿਜਲੀ ਟਰਾਂਸਫਾਰਮਰ ਦੇ ਹੇਠਾਂ ਅਜਿਹੀਆਂ ਤਾਰਾਂ ਵਿਛੀਆਂ ਦਿਖਾਈ ਦਿੰਦੀਆ ਹਨ, ਜਿਵੇਂ ਜਾਣਬੁੱਝ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਖੁਦ ਹੀ ਤਾਰਾਂ ਵਿਛਾਈਆਂ ਹੋਣ। ਇਸ ਕਾਲੋਨੀ ’ਚ ਲੱਗੇ ਟਰਾਂਸਫਾਰਮਰ ਨਾਲ ਲੱਗੀ ਮੋਟੀ ਤਾਰ ਵੀ ਇਸ ਤਰ੍ਹਾਂ ਖਰਾਬ ਹੈ ਕਿ ਤਾਰ ਕੋਲ ਜਾਣਾ ਤਾਂ ਦੂਰ ਦੀ ਗੱਲ ਵੇਖਣਾ ਵੀ ਮੁਸ਼ਕਲ ਹੈ।
ਇਸ ਕਾਲੋਨੀ ’ਚ ਨਿਰਮਾਣ ਅਧੀਨ ਇਮਾਰਤ ਮਾਲਕਾਂ ਨੇ ਅਸਥਾਈ ਬਿਜਲੀ ਕੁਨੈਕਸ਼ਨ ਲੈ ਰੱਖੇ ਹਨ ਪਰ ਬਿਜਲੀ ਦੀ ਸਪਲਾਈ ਸਡ਼ਕ ਤੋਂ ਅੱਗੇ ਲੈ ਜਾਣ ਦੀ ਜ਼ਿੰਮੇਵਾਰੀ ਮਾਲਕ ’ਤੇ ਹੁੰਦੀ ਹੈ। ਜਿਸ ਲਈ ਲੋਕਾਂ ਨੇ ਬਿਜਲੀ ਸਪਲਾਈ ਲੈ ਕੇ ਤਾਰਾਂ ਨੂੰ ਬਾਂਸ ਜਾਂ ਪੋਲ ਲਾ ਕੇ ਜ਼ਮੀਨ ਤੋਂ ਉੱਚਾ ਕਰਨ ਦੀ ਬਿਜਾਏ ਜ਼ਮੀਨ ’ਤੇ ਹੀ ਤਾਰਾਂ ਵਿਛਾ ਰੱਖੀਆ ਹਨ। ਐੱਲ. ਟੀ. ਬਾਕਸ ਦੇ ਢੱਕਣ ਉਪਰ ਤੋਂ ਖੁੱਲ੍ਹੇ ਪਏ ਹਨ ਅਤੇ ਜਿਨ੍ਹਾਂ ਸਥਾਨਾਂ ਦੀ ਵਾਟਰ ਸਪਲਾਈ ਜਾਂ ਸੀਵਰੇਜ ਲਈ ਹੁਣ ਖੁਦਾਈ ਕੀਤੀ ਜਾ ਰਹੀ ਹੈ ਉਹ ਤਾਂ ਤਾਰਾਂ ਦੇ ਜੋਡ਼ ਨੰਗੇ ਸਪੱਸ਼ਟ ਦਿਖਾਈ ਦਿੰਦੇ ਹਨ, ਜੋ ਕਿਸੇ ਵੀ ਸਮੇਂ ਕੋਈ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਦੀਵਾਲੀ ਦੇ ਮੱਦੇਨਜ਼ਰ ਪੁਲਸ ਵਲੋਂ ਸ਼ਹਿਰ ’ਚ ਫਲੈਗ ਮਾਰਚ
NEXT STORY