ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਬੱਸ ਸਟੈਂਡ ’ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਲੁਧਿਆਣਾ ਡੀਪੂ ਦੀ ਬੱਸ 'ਚੋਂ ਇਕ ਬਜ਼ੁਰਗ ਜੋੜੇ ਨੂੰ ਲਾਹ ਦਿੱਤਾ ਗਿਆ ਅਤੇ ਬਜ਼ੁਰਗ ਜੋੜੇ ਨੇ ਆਪਣੀ ਭੜਾਸ ਕੱਢਦੇ ਹੋਏ ਉਸੇ ਬੱਸ ’ਤੇ ਕਈ ਵਾਰ ਕੀਤੇ ਅਤੇ ਬੱਸ ਕੰਡਕਟਰ ’ਤੇ ਗੰਭੀਰ ਦੋਸ਼ ਲਾਏ, ਜਿਨ੍ਹਾਂ ਦੋਸ਼ਾਂ ਨੂੰ ਅਧਿਕਾਰੀਆਂ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਬੱਸ ਸਟੈਂਡ ’ਤੇ ਆਸ-ਪਾਸ ਦੇ ਲੋਕਾਂ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਅੰਮ੍ਰਿਤਸਰ ਬੱਸ ਸਟੈਂਡ ’ਤੇ ਬਜ਼ੁਰਗ ਜੋੜੇ ਨੇ ਜਲੰਧਰ ਵੱਲ ਜਾਣ ਲਈ ਲੁਧਿਆਣਾ ਡੀਪੂ ਦੀ ਬੱਸ ਫੜੀ ਪਰ ਕੰਡਕਟਰ ਨੇ ਕਿਸੇ ਕਾਰਨ ਉਨ੍ਹਾਂ ਨੂੰ ਬੱਸ ਵਿਚੋਂ ਲਾਹ ਦਿੱਤਾ ਅਤੇ ਬਜ਼ੁਰਗ ਜੋੜੇ ਨੇ ਬੱਸ ਸਟੈਂਡ ’ਤੇ ਬੱਸ ਕੰਡਕਟਰ ’ਤੇ ਕਈ ਗੰਭੀਰ ਦੋਸ਼ ਲਾਏ।
ਇਹ ਵੀ ਪੜ੍ਹੋ- 114 ਸਾਲ ਪਹਿਲਾਂ ਬਣੇ ਜਲੰਧਰ ਦੇ ਸਿਵਲ ਹਸਪਤਾਲ ਨੇ ਹਾਲੇ ਵੀ VIP ਇਤਿਹਾਸ ਨੂੰ ਸੰਜੋਇਆ, ਜਾਣੋ ਕਿਵੇਂ
ਇਸ ਪੂਰੀ ਘਟਨਾ ਨੂੰ ਇਕ ਵਿਅਕਤੀ ਵੱਲੋਂ ਮੋਬਾਈਲ ਵਿਚ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਵੀ ਕੀਤਾ ਗਿਆ, ਜਿਸ ਵਿਚ ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਨੂੰ ਬੱਸ ਵਿਚੋਂ ਧੱਕੇ ਮਾਰ ਕੇ ਹੇਠਾਂ ਉਤਾਰਿਆ ਗਿਆ ਹੈ। ਬਜ਼ੁਰਗ ਜੋੜੇ ਨੇ ਕਿਹਾ ਕਿ ਉਹ ਜਲੰਧਰ ਜਾਣ ਲਈ ਲੁਧਿਆਣਾ ਡੀਪੂ ਦੀ ਬੱਸ ਵਿਚ ਚੜ੍ਹੇ ਸਨ, ਜਿਸ ਤੋਂ ਬਾਅਦ ਕੰਡਕਟਰ ਨੇ ਉਨ੍ਹਾਂ ਨੂੰ ਜ਼ਬਰਦਸਤੀ ਹੇਠਾਂ ਲਾਹ ਦਿੱਤਾ ਅਤੇ ਉਨ੍ਹਾਂ ਨੂੰ ਬੱਸ ਸਟੈਂਡ ’ਤੇ ਹੀ ਛੱਡ ਕੇ ਬੱਸ ਲੈ ਕੇ ਚੱਲੇ ਗਏ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ
ਬੱਸ ਓਵਰਲੋਡ ਹੋਣ ਕਾਰਨ ਜੋੜੇ ਨੂੰ ਉਤਾਰਿਆ ਸੀ : ਮਨਿੰਦਰ ਸਿੰਘ
ਇਸ ਪੂਰੀ ਘਟਨਾ ਬਾਰੇ ਜਦੋਂ ਬੱਸ ਸਟੈਂਡ ਦੇ ਇੰਚਾਰਜ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ ਡੀਪੂ ਦੇ ਇੰਚਾਰਜ ਨਾਲ ਇਸ ਸਬੰਧ ਵਿਚ ਸੰਪਰਕ ਕੀਤਾ ਗਿਆ ਹੈ ਅਤੇ ਸਾਰੀ ਜਾਣਕਾਰੀ ਲਈ ਗਈ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਲੁਧਿਆਣਾ ਡੀਪੂ ਦੀ ਬੱਸ ਦੇ ਕੰਡਕਟਰ ਨੇ ਉਸ ਜੋੜੇ ਨੂੰ ਬੱਸ ਓਵਰਲੋਡ ਹੋਣ ਕਾਰਨ ਹੇਠਾਂ ਉਤਾਰਿਆ ਸੀ, ਜਿਸ ਤੋਂ ਬਾਅਦ ਉਸ ਜੋੜੇ ਨੂੰ ਪਿੱਛੇ ਆ ਰਹੀ ਦੂਜੀ ਬੱਸ ਵਿਚ ਬਿਠਾ ਕੇ ਹੀ ਉਹ ਕੰਡਕਟਰ ਆਪਣੀ ਬੱਸ ਨੂੰ ਲੈ ਕੇ ਗਿਆ ਹੈ। ਇੰਚਾਰਜ ਮਨਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਬੱਸਾਂ ਲੋਕਾਂ ਦੀ ਸੇਵਾ ਲਈ ਹਨ, ਜੋ ਦਿਨ-ਰਾਤ ਲੋਕਾਂ ਦੀ ਸੇਵਾ ਕਰ ਵੀ ਰਹੀਆਂ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਜਿੰਨੀ ਤਨਖਾਹ 'ਚ ਹੁਣ ਕਰਨਾ ਪਵੇਗਾ ਵਾਧੂ ਕੰਮ, ਜਾਣੋ ਪੂਰੀ ਖ਼ਬਰ
NEXT STORY