ਤਰਨ ਤਾਰਨ, (ਰਮਨ)- ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੀਆਂ ਸਖਤ ਹਦਾਇਤਾਂ ਅਤੇ ਡੀ.ਐੱਸ.ਪੀ. (ਡੀ) ਸਤਨਾਮ ਸਿੰਘ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਅੱਜ ਅੈਕਸਾਈਜ਼ ਵਿਭਾਗ ਅਤੇ ਸੀ.ਆਈ.ਏ. ਸਟਾਫ ਦੀ ਸਾਂਝੀ ਟੀਮ ਵੱਲੋਂ ਪਿੰਡ ਸ਼ਕਰੀ ਵਿਖੇ ਛਾਪੇਮਾਰੀ ਦੌਰਾਨ ਹਜ਼ਾਰਾਂ ਲਿਟਰ ਲਾਹਣ ਮੌਕੇ ’ਤੇ ਨਸ਼ਟ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਾਵੇਂ ਟੀਮ ਹੱਥ ਕੋਈ ਦੋਸ਼ੀ ਨਹੀਂ ਆਇਆ ਹੈ ਪਰੰਤੂ ਇਸ ਸਬੰਧੀ ਵਿਭਾਗ ਵੱਲੋਂ ਦੋਸ਼ੀਆਂ ਦੀ ਭਾਲ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪਿੰਡ ’ਚ ਅੈਕਸਾਈਜ਼ ਵਿਭਾਗ ਦੀ ਇਸ ਸਾਲ ’ਚ 5ਵੀਂ ਛਾਪੇਮਾਰੀ ਦੌਰਾਨ ਕੋਈ ਵੀ ਦੋਸ਼ੀ ਹੱਥ ਨਹੀਂ ਆਇਆ ਜਦ ਕਿ ਹਰ ਵਾਰ ਹਜ਼ਾਰਾਂ ਲੀਟਰ ਲਾਹਣ ਜੋ ਛੱਪਡ਼ਾਂ ’ਚ ਤਿਆਰ ਕੀਤੀ ਜਾਂਦੀ ਰਹੀ ਹੈ, ਨੂੰ ਨਸ਼ਟ ਕੀਤਾ ਜਾਂਦਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੈਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਮੰਡ ਨੇ ਦੱਸਿਆ ਕਿ ਅੱਜ ਪਿੰਡ ਸ਼ਕਰੀ ਵਿਖੇ ਗੁਪਤ ਸੂਚਨਾ ਦੇ ਅਾਧਾਰ ’ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ ਨੇਡ਼ੇ ਮੌਜੂਦ ਛੱਪਡ਼ਾਂ ਨੇਡ਼ੇ ਜ਼ਮੀਨ ’ਚ ਹਜ਼ਾਰਾਂ ਲੀਟਰ ਲਾਹਣ ਸਮੇਤ ਛੋਟੇ ਵੱਡੇ 15 ਡਰੰਮ ਅਤੇ ਤਰਪਾਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਟੀਮ ਦੀ ਭਨਕ ਲੱਗਦੇ ਹੀ ਦੋਸ਼ੀ ਫਰਾਰ ਹੋ ਗਏ ਹੋਣਗੇ। ਜਿਨ੍ਹਾਂ ਦੀ ਭਾਲ ਅਤੇ ਪਛਾਣ ਸਬੰਧੀ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲਾਹਣ ਦੀ ਵਰਤੋਂ ਵੋਟਾਂ ’ਚ ਕੀਤੀ ਜਾਣੀ ਹੋ ਸਕਦੀ ਹੈ।
ਅੰਮ੍ਰਿਤਸਰ-ਹਰੀਕੇ ਨੈਸ਼ਨਲ ਹਾਈਵੇ ’ਤੇ ਪੁਲਸ ਗਸ਼ਤ ਦੀ ਘਾਟ ਕਾਰਨ ਮਾਡ਼ੇ ਅਨਸਰਾਂ ਦੇ ਹੌਸਲੇ ਬੁਲੰਦ
NEXT STORY