ਤਰਨਤਾਰਨ (ਰਮਨ)-ਪੰਚਾਇਤੀ ਚੋਣਾਂ ਨੂੰ ਲੈ ਕੇ ਕਾਗਜ਼ਾਤ ਬਲਾਕ ਦਫ਼ਤਰ ਜਮ੍ਹਾਂ ਕਰਵਾਉਣ ਆ ਰਹੇ ਵਿਅਕਤੀਆਂ ਨਾਲ ਮਾਰਕੁੱਟ ਕਰਨੀ ਅਤੇ ਫਾਈਲਾਂ ਜ਼ਬਰਦਸਤੀ ਖੋਹ ਕੇ ਪਾੜ ਦੇਣ ਦਾ ਮਾਮਲੇ ਵਿਚ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ 11 ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੱਗ ’ਚ ਸੜਨ ਕਾਰਨ ਵਿਆਹੁਤਾ ਔਰਤ ਦੀ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਅਵਤਾਰ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਭੱਠਲ ਸਹਿਜਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਤਿੰਨ ਅਕਤੂਬਰ ਨੂੰ ਉਸ ਦੀ ਘਰਵਾਲੀ ਗੁਰਮੀਤ ਕੌਰ ਬਤੌਰ ਮੈਂਬਰ ਉਮੀਦਵਾਰ ਦੀ ਫਾਈਲ ਤਿਆਰ ਕੀਤੀ ਸੀ ਅਤੇ ਇਸ ਦੇ ਨਾਲ ਹੀ ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਫਾਈਲ ਤਿਆਰ ਕਰਦੇ ਹੋਏ ਖੁਸ਼ ਕਰਨਜੀਤ ਸਿੰਘ ਦੀ ਕਵਰਿੰਗ ਫਾਈਲ ਨੂੰ ਨਾਲ ਲੈ ਕੇ ਬਲਾਕ ਚੋਹਲਾ ਸਾਹਿਬ ਦੇ ਦਫਤਰ ਵਿਖੇ ਜਮ੍ਹਾਂ ਕਰਵਾਉਣ ਲਈ ਆਏ ਸੀ ਤਾਂ ਇਸ ਦੌਰਾਨ ਰਸਤੇ ਵਿਚ ਜਸਵੀਰ ਸਿੰਘ ਉਸ ਦੀ ਘਰਵਾਲੀ ਦੇ ਗੱਲ ਪੈ ਗਿਆ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਾਈਲ ਖੋਹ ਕੇ ਧੱਕੇ ਵੀ ਮਾਰੇ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਇਸੇ ਤਰ੍ਹਾਂ ਪਰਮਜੀਤ ਸਿੰਘ ਦੀ ਮੈਂਬਰੀ ਫਾਈਲ ਹਰਜਿੰਦਰ ਸਿੰਘ ਨੇ ਜਬਰੀ ਖੋਹ ਕੇ ਪਾੜ ਦਿੱਤੀ ਅਤੇ ਉਸਦੇ ਮੂੰਹ ਉਪਰ ਚਪੇੜਾਂ ਮਾਰੀਆਂ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਦੀ ਮੈਂਬਰੀ ਫਾਈਲ ਹਰਜਿੰਦਰ ਸਿੰਘ ਨੇ ਖੋਹ ਕੇ ਪਾੜ ਦਿੱਤੀ ਅਤੇ ਸ਼ਰੇਆਮ ਬੜਕਾਂ ਮਾਰੀਆਂ ਅਤੇ ਗੰਦੀ ਗਾਲ-ਗਲੋਚ ਕਰਦੇ ਹੋਏ ਪੱਗ ਲਾ ਕੇ ਹੇਠਾਂ ਸੁੱਟ ਦਿੱਤੀ। ਇਸੇ ਤਰ੍ਹਾਂ ਖੁਸ਼ ਕਰਨਜੀਤ ਸਿੰਘ ਦੀ ਮੈਂਬਰੀ ਫਾਈਲ ਮਿਲੀ ਭੁਗਤ ਨਾਲ ਖੋਹ ਲਈ ਅਤੇ ਗਾਲੀ-ਗਲੋਚ ਕਰਦੇ ਹੋਏ ਪੱਗ ਲਾ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਝੇ ’ਚ ਸੁੱਖੀ ਰੰਧਾਵਾ ਤੇ ਮਜੀਠੀਆ ’ਚ ਫਸਣਗੇ ਸਿੰਙ!
NEXT STORY