ਡੇਰਾਬਸੀ (ਗੁਰਜੀਤ) : ਸਥਾਨਕ ਮੈਰਿਜ ਪੈਲੇਸ ’ਚ ਪਰਿਵਾਰ ਨਾਲ ਰਹਿ ਰਹੀ 21 ਸਾਲਾ ਵਿਆਹੁਤਾ ਦੀ ਅੱਗ ਨਾਲ ਸੜਨ ਕਾਰਨ ਮੌਤ ਹੋ ਗਈ। ਘਟਨਾ ਤੋਂ ਹਫ਼ਤੇ ਬਾਅਦ ਸ਼ਨਿਚਰਵਾਰ ਸਵੇਰੇ ਉਸ ਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਜਾਣਕਾਰੀ ਅਨੁਸਾਰ ਧਨੌਨੀ ਰੋਡ ’ਤੇ ਸਥਿਤ ਮੈਰਿਜ ਪੈਲੇਸ ’ਚ ਪਵਨ ਕੁਮਾਰ ਬਤੌਰ ਮਾਲੀ ਕੰਮ ਕਰਦਾ ਹੈ। ਉਹ ਆਪਣੇ ਬੇਟੇ ਆਸ਼ੀਸ਼ ਤਿਵਾਰੀ ਤੇ ਆਸ਼ੀਸ਼ ਦੀ ਪਤਨੀ ਗਗਨ ਕੁਮਾਰੀ ਨਾਲ ਪੈਲੇਸ ’ਚ ਰਹਿੰਦਾ ਹੈ । ਅਮੇਠੀ ਜ਼ਿਲੇ ਦੀ ਰਹਿਣ ਵਾਲੀ ਗਗਨ ਕੁਮਾਰੀ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ। 29 ਸਤੰਬਰ ਦੀ ਰਾਤ ਨੂੰ ਮੱਛਰ ਭਜਾਉਣ ਲਈ ਉਸ ਨੇ ਇੱਕ ਤਸਲੇ ’ਚ ਘਾਹ-ਫੂਸ ਸਾੜ ਕੇ ਧੂੰਆਂ ਕਰ ਲਿਆ ਤੇ ਕਮਰੇ ਦਾ ਪੱਖਾ ਬੰਦ ਕਰ ਕੇ ਧੂੰਏਂ ਵਾਲਾ ਭਾਂਡਾ ਅੰਦਰ ਰੱਖ ਲਿਆ। ਦੇਰ ਰਾਤ ਗਰਮੀ ਲੱਗਣ ’ਤੇ ਉਹ ਪੱਖਾ ਚਲਾ ਕੇ ਸੌ ਗਈ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਅਪਡੇਟ, ਪੰਜਾਬ 'ਚ ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਪੱਖੇ ਦੀ ਹਵਾ ਨਾਲ ਘਾਹ ਫੂਸ ’ਚ ਅੱਗ ਸੁਲਗ ਗਈ। ਬੈੱਡ ’ਤੇ ਵਿਛੀ ਚਾਦਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗਗਨ ਦੀ ਪਿੱਠ ਸੜ ਗਈ । ਉਸ ਦਾ ਪਤੀ ਉਸ ਨੂੰ ਸਿਵਲ ਹਸਪਤਾਲ ਤੋਂ ਬਾਅਦ ਜੀ.ਐੱਮ.ਸੀ.ਐੱਚ. ਚੰਡੀਗੜ੍ਹ ਲੈ ਗਿਆ, ਜਿੱਥੋਂ ਬਾਅਦ ’ਚ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਜਾਂਚ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਮੌਤ ਤੋਂ ਪਹਿਲਾਂ ਗਗਨ ਨੇ ਮਜਿਸਟ੍ਰੇਟ ਸਾਹਮਣੇ ਬਿਆਨ ਦਿੱਤੇ ਸਨ ਕਿ ਘਟਨਾ ਪਿੱਛੇ ਉਸ ਦੀ ਲਾਪਰਵਾਹੀ ਹੈ। ਸਹੁਰੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ। ਗਗਨ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਚ ਬਿਜਲੀ ਨੂੰ ਲੈ ਕੇ ਹੈਰਾਨੀਜਨਕ ਰਿਪੋਰਟ, ਪੜ੍ਹੋ ਪੂਰੀ ਖ਼ਬਰ
NEXT STORY