ਬਟਾਲਾ(ਸਾਹਿਲ)- ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਵਲੋਂ ਰੇਤਾ ਨਾਲ ਭਰੀਆਂ ਤਿੰਨ ਟਰਾਲੀਆਂ ਅਤੇ ਇਕ ਟਰੈਕਟਰ ਬਰਾਮਦ ਕਰਦਿਆਂ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਧਰਮਕੋਟ ਰੰਧਾਵਾ ਏ.ਐੱਸ.ਆਈ ਨੰਦ ਲਾਲ ਨੇ ਦੱਸਿਆ ਕਿ ਬੀ.ਐੱਸ.ਐੱਫ ਦੇ ਅਧਿਕਾਰੀਆਂ ਕੋਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਪਿੰਡ ਗੁਰਚੱਕ ਤੋਂ ਇਕ ਟਰੈਕਟਰ ਮਹਿੰਦਰਾ ਸਮੇਤ ਰੇਤਾ ਨਾਲ ਭਰੀ ਟਰਾਲੀ ਅਤੇ ਦੋ ਵੱਖਰੀਆਂ ਟਰਾਲੀਆਂ ਰੇਤਾਂ ਨਾਲ ਭਰੀਆਂ ਬਰਾਮਦ ਕੀਤੀਆਂ ਹਨ, ਜੋ ਅਣਪਛਾਤੇ ਵਿਅਕਤੀ ਦਰਿਆ ਰਾਵੀ ਵਿਚੋਂ ਰੇਤਾ ਕੱਢ ਕੇ ਆ ਰਹੇ ਸਨ ਅਤੇ ਇਹ ਅਣਪਛਾਤੇ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ, ਜਿਸ ’ਤੇ ਉਨ੍ਹਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਇੰਸਪੈਕਟਰ ਰਾਮ ਸਰੂਪ ਦੀ ਹਾਜ਼ਰੀ ਵਿਚ ਉਕਤ ਟਰਾਲੀਆਂ ਨੂੰ ਜ਼ਬਤ ਕੀਤਾ।
ਇਹ ਵੀ ਪੜ੍ਹੋ- ਸੜਕ ਹਾਦਸੇ ਪੁਆਏ ਵੈਣ, ਦੋ ਧੀਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਤਫਤੀਸ਼ ਦੌਰਾਨ ਪਾਇਆ ਗਿਆ ਕਿ ਅਣਪਛਾਤਿਆਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਦਰਿਆ ਰਾਵੀ ਵਿਚੋਂ ਰੇਤਾ ਚੋਰੀ ਕੀਤੀ ਗਈ ਹੈ, ਜਿਸ ’ਤੇ ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਬਣਦੀਆਂ ਧਾਰਾਵਾਂ ਮਾਈਨਿੰਗ ਐਕਟ ਤਹਿਤ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਨਾਲ ਜੁੜੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਬ ਜੇਲ੍ਹ ਪੱਟੀ 'ਚ ਬੰਦ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ
NEXT STORY