ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਰਮੇਸ਼)-ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਇਕ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਰਵੀ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਹਰਸ਼ੀ ਕਾਲੋਨੀ ਗਰਦੀਵਾਲ ਰੋਡ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸਦੀ ਭੈਣ ਚਾਂਦ ਰਾਣੀ ਦਾ ਵਿਆਹ ਸਾਲ 2013 ਵਿਚ ਪ੍ਰਗਟ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨਾਲ ਹੋਇਆ ਸੀ, ਜਿਸਦੇ 3 ਬੱਚੇ ਵੀ ਹਨ। ਪ੍ਰਗਟ ਸਿੰਘ ਅਕਸਰ ਹੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
ਉਨ੍ਹਾਂ ਕਿਹਾ ਕਿ ਮਿਤੀ 20 ਸਤੰਬਰ ਨੂੰ ਵਕਤ ਕਰੀਬ 10 ਵਜੇ ਉਸਦੀ ਭੈਣ ਚਾਂਦ ਰਾਣੀ ਨੇ ਫੋਨ ਕਰ ਕੇ ਦੱਸਿਆ ਕਿ ਮੈਂ ਆਪਣੇ ਪਤੀ ਅਤੇ ਸੱਸ ਨੂੰ ਕਿਹਾ ਕਿ ਮੈਂ ਆਪਣੇ ਭੈਣ-ਭਰਾ ਅਤੇ ਮਾਤਾ-ਪਿਤਾ ਨੂੰ ਮਿਲਣ ਲਈ ਜਾਣਾ ਹੈ ਪਰ ਪਤੀ ਅਤੇ ਸੱਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਅਤੇ ਮੈਂ ਇਨ੍ਹਾਂ ਦੋਵਾਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣੀ ਹੈ। 20 ਸਤੰਬਰ ਨੂੰ ਰਾਤ 11:30 ਵਜੇ ਉਨ੍ਹਾਂ ਨੂੰ ਪ੍ਰਗਟ ਸਿੰਘ ਦਾ ਫੋਨ ਆਇਆ ਕਿ ਚਾਂਦ ਰਾਣੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਭੈਣ ਨੇ ਪਤੀ ਅਤੇ ਸੱਸ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਨੂੰ ਲੈ ਕੇ ਵੱਡੀ ਖ਼ਬਰ, ਬਦਲੇ ਗਏ ਨਿਯਮ
ਇਸ ਮੌਕੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ‘ਚ ਭੇਜ ਦਿੱਤਾ ਹੈ ਅਤੇ ਪੁਲਸ ਨੇ ਰਵੀ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਗਟ ਸਿੰਘ ਅਤੇ ਉਸਦੀ ਮਾਤਾ ਸਰਬਜੀਤ ਕੌਰ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਦਾਜ ਦੀ ਬਲੀ ਚੜ੍ਹੀ ਵਿਆਹੁਤਾ ਔਰਤ, ਸਹੁਰੇ ਪਰਿਵਾਰ ਕਰਦੇ ਸੀ ਤੰਗ-ਪ੍ਰੇਸ਼ਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਤੇ ਕੈਨੇਡਾ ਭੇਜਣ ਦੇ ਨਾਂ 'ਤੇ ਦੋ ਨੌਜਵਾਨਾਂ ਨਾਲ ਵੱਡੀ ਠੱਗੀ, 3 ਔਰਤਾਂ ਸਮੇਤ 2 ਵਿਅਕਤੀ 'ਤੇ ਮਾਮਲਾ ਦਰਜ
NEXT STORY