ਬਾਬਾ ਬਕਾਲਾ ਸਾਹਿਬ (ਰਾਕੇਸ਼)- ਬਿਆਸ ਨੈਸ਼ਨਲ ਹਾਈਵੇ ਸਥਿਤ ਸੰਘਣੀ ਵਸੋਂ ਵਾਲੇ ਇਲਾਕੇ ‘ਚੋਂ ਕਥਿਤ ਚੋਰਾਂ ਵੱਲੋਂ ਚੋਰੀ ਕਰ ਲਏ ਜਾਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਘਰ ਵਿਚ ਚੋਰੀ ਹੋਈ, ਉਹ ਪਰਿਵਾਰ ਵਿਸਾਖੀ ਦੇ ਤਿਉਹਾਰ ਮੌਕੇ ਲੰਗਰ ਵਰਤਾਉਦੇ ਹੋਏ ਸੇਵਾ ਕਰ ਰਿਹਾ ਸੀ। ਚੋਰਾਂ ਨੇ ਇਸਦਾ ਫ਼ਾਇਦਾ ਲੈਂਦੇ ਹੋਏ ਘਰ ਵਿਚ ਦਾਖ਼ਲ ਹੋ ਕੇ ਕਮਰੇ ਦੀ ਬਾਰੀ ਦੀ ਭੰਨਤੋੜ ਕੀਤੀ ਅਤੇ ਕਮਰੇ ਅੰਦਰ ਦਾਖ਼ਲ ਹੋਏ, ਜਿਸ ਦੌਰਾਨ ਕਮਰੇ ‘ਚ ਪਏ ਕਰੀਬ 6 ਲੱਖ ਰੁਪੈ ਦੇ ਸੋਨੇ ਦੀਆਂ ਬਣੀਆਂ ਚੈਨੀਆਂ ਅਤੇ ਮੁੰਦਰੀਆਂ ਅਤੇ ਚਾਂਦੀ ਦਾ ਸਾਮਾਨ ਚੋਰੀ ਕਰ ਲਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਜੋਤੀ ਢਿੱਲੋਂ ਨੇ ਸ਼ੰਕਾ ਜਾਹਰ ਕਰਦਿਆਂ ਕਿਹਾ ਕਿ ਇਸ ਘਟਨਾ ਪਿਛੇ 2-4 ਹੋਰ ਸਾਥੀ ਹੋ ਸਕਦੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਘਰ ‘ਚ ਮੌਜੂਦ ਪਾਲਤੂ ਕੁੱਤਾ ਜੋ ਕਿ ਬੇਸੂਰਤ ਨਜ਼ਰ ਆ ਰਿਹਾ ਸੀ ਅਤੇ ਉਸਦੇ ਮੂੰਹ ਵਿਚੋਂ ਝੱਗ ਵੀ ਡਿੱਗਦੀ ਨਜ਼ਰ ਆ ਰਹੀ ਸੀ। ਜੋਤੀ ਢਿੱਲੋ ਨੇ ਕਿਹਾ ਚੋਰਾਂ ਨੇ ਪਾਲਤੂ ਕੁੱਤੇ ਨੂੰ ਵੀ ਕੋਈ ਬੇਹੋਸ਼ੀ ਵਾਲੀ ਚੀਜ਼ ਖੁਆ ਕੇ ਬੇਸੁੱਧ ਕੀਤਾ ਸੀ। ਇਸ ਸਬੰਧੀ ਉਨ੍ਹਾਂ ਨੇ ਥਾਣਾ ਬਿਆਸ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਸ ਵੱਲੋਂ ਸਾਰੇ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਵੀ ਕੈਦ ਹੋ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਪਾਰਾ 40 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸ਼ਹਿਰਾਂ ਨੂੰ ‘ਹੀਟ ਵੇਵ’ ਰੈੱਡ ਅਲਰਟ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਹੋਇਆ ਸੁਆਹ, ਪਰਿਵਾਰ ਨੇ ਸਰਕਾਰ ਕੋਲੋਂ ਲਾਈ ਮਦਦ ਦੀ ਗੁਹਾਰ
NEXT STORY