ਜੈਪੁਰ- ਰਾਜਸਥਾਨ ਐੱਸ. ਓ. ਜੀ. ਨੇ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ (ਯੂ. ਜੀ.) ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਭ ਾਂਡਾ ਭੰਨਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਠੱਗੀ ਦਾ ਮਾਸਟਰਮਾਈਂਡ ਰਾਜਸਥਾਨ ਪੁਲਸ ਦਾ ਇਕ ਕਾਂਸਟੇਬਲ ਨਿਕਲਿਆ, ਜੋ ਫਿਲਹਾਲ ਜੈਪੁਰ ਮੈਟਰੋ ਥਾਣੇ ਵਿਚ ਤਾਇਨਾਤ ਹੈ।
ਗ੍ਰਿਫਤਾਰ ਮੁੱਖ ਦੋਸ਼ੀ ਹਰਦਾਸ, ਝੁੰਝਨੂੰ ਜ਼ਿਲੇ ਦੇ ਪਿਲਾਨੀ ਥਾਣਾ ਖੇਤਰ ਦੇ ਬਨਗੋਠੜੀ ਪਿੰਡ ਦਾ ਵਾਸੀ ਹੈ। ਉਸ ਨੇ ਆਪਣੇ 2 ਸਾਥੀਆਂ ਬਲਵਾਨ ਸਵਾਮੀ ਅਤੇ ਮੁਕੇਸ਼ ਮੀਣਾ ਨਾਲ ਮਿਲ ਕੇ ਜੈਪੁਰ ਦੇ ਇਕ ਵਿਦਿਆਰਥੀ ਅਤੇ ਉਸ ਦੇ ਮਾਤਾ-ਪਿਤਾ ਨੂੰ ਨੀਟ ਦਾ ਪੇਪਰ ਦਿਵਾਉਣ ਦਾ ਝਾਂਸਾ ਦਿੱਤਾ। ਪੂਰੇ ਸੌਦੇ ਦੀ ਰਕਮ 40 ਲੱਖ ਰੁਪਏ ਤੈਅ ਕੀਤੀ ਗਈ ਸੀ।
ਐੱਸ. ਓ. ਜੀ. ਨੇ ਤਿੰਨਾਂ ਦੋਸ਼ੀਆਂ ਦੇ ਮੋਬਾਈਲ ਜ਼ਬਤ ਕਰ ਲਏ ਹਨ। ਇਨ੍ਹਾਂ ਵਿਚ ਚੈਟ ਅਤੇ ਆਡੀਓ ਰਿਕਾਰਡਿੰਗ ਮਿਲੇ ਹਨ, ਜੋ ਇਸ ਫਰਜ਼ੀਵਾੜੇ ਦੀ ਪੁਸ਼ਟੀ ਕਰਦੇ ਹਨ। ਮੁੱਢਲੀ ਜਾਂਚ ਵਿਚ ਇਹ ਸਪੱਸ਼ਟ ਹੋਇਆ ਹੈ ਕਿ ਦੋਸ਼ੀਆਂ ਕੋਲ ਪੇਪਰ ਸੀ ਹੀ ਨਹੀਂ, ਸਿਰਫ ਧੋਖਾਦੇਹੀ ਦਾ ਇਰਾਦਾ ਸੀ।
ਡੰਮੀ ਕੈਂਡੀਡੇਟ ਬਿਠਾਉਣ ਵਾਲੀ ਗੈਂਗ ਦੇ 5 ਬਦਮਾਸ਼ ਗ੍ਰਿਫਤਾਰ
ਜੈਪੁਰ ਪੁਲਸ ਨੇ ਨੀਟ ਵਿਚ ਡੰਮੀ ਕੈਂਡੀਡੇਟ ਬਿਠਾਉਣ ਵਾਲੀ ਗੈਂਗ ਦੇ 5 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡੰਮੀ ਬੈਠਣ ਵਾਲਾ ਐੱਮ. ਬੀ. ਬੀ. ਐੱਸ. ਫਸਟ ਈਅਰ ਦਾ ਸਟੂਡੈਂਟ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ 2 ਦੋਸ਼ੀ ਵੀ ਮੈਡੀਕਲ ਦੇ ਸਟੂਡੈਂਟ ਹਨ। ਇਨ੍ਹਾਂ ਕੋਲੋਂ ਪ੍ਰੀਖਿਆ ਦੇ ਫੇਕ ਡਾਕੂਮੈਂਟ, ਬਲੂਟੁੱਥ ਡਿਵਾਈਸ, ਸਿਮ ਕਾਰਡ ਸਮੇਤ ਐਡਵਾਂਸ ਲਈ 50 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ। 3 ਮਈ ਨੂੰ ਕਰਣੀ ਵਿਹਾਰ ਪੁਲਸ ਨੇ ਇਹ ਕਾਰਵਾਈ ਜਗਦੰਬਾ ਨਗਰ ਵਿਚ ਕੀਤੀ।
ਮੁਰਸ਼ਿਦਾਬਾਦ ’ਚ ਬੋਲੀ ਮਮਤਾ, ਦੰਗੇ ਭੜਕਾਉਣ ਵਾਲੇ ਬੰਗਾਲ ਦੇ ਦੁਸ਼ਮਣ
NEXT STORY