ਬਟਾਲਾ (ਸਾਹਿਲ) : ਇਕ ਪਤੀ ਵੱਲੋਂ ਦਾਜ ਦੀ ਕੀਤੀ ਜਾ ਰਹੀ ਮੰਗ ਤੋਂ ਦੁਖੀ ਪਤਨੀ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਐੱਸ. ਆਈ. ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਮ੍ਰਿਤਕਾ ਸੁਰਨਜੀਤ ਕੌਰ ਦੇ ਪਿਤਾ ਸਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸ਼ਾਹਪੁਰ ਗੋਰਾਇਆ ਨੇ ਲਿਖਵਾਇਆ ਕਿ ਉਸ ਦੀ ਕੁੜੀ ਸੁਰਨਜੀਤ ਕੌਰ ਦਾ ਵਿਆਹ ਬੀਤੀ 14 ਜੁਲਾਈ 2023 ਨੂੰ ਪਿੰਡ ਨਿੱਕੋਸਰਾਂ ਖੁਰਦ ਦੇ ਰਹਿਣ ਵਾਲੇ ਕਰਨਬੀਰ ਸਿੰਘ ਪੁੱਤਰ ਬਲਕਾਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਕਰਨਬੀਰ ਸਿੰਘ ਨੇ ਕਿਹਾ ਸੀ ਕਿ ਉਸ ਦਾ ਸਾਦਾ ਵਿਆਹ ਹੋਣਾ ਚਾਹੀਦਾ ਹੈ ਅਤੇ ਵਿਆਹ ਉਪਰੰਤ ਉਹ ਉਸ ਅਤੇ ਉਸ ਦੀ ਪਤਨੀ ਨੂੰ ਅਮਰੀਕਾ ਭੇਜਣ ਲਈ ਪੈਸੇ ਲਗਾ ਦੇਣ, ਜਿਸ ’ਤੇ ਦੋਵਾਂ ਦੀ ਸਹਿਮਤੀ ਬਣੀ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਖੋਲ੍ਹੇ ਜਾਣਗੇ 15 ਹੋਰ ਨਵੇਂ ਸਕੂਲ
ਸਵਿੰਦਰ ਸਿੰਘ ਨੇ ਪੁਲਸ ਨੂੰ ਲਿਖਵਾਇਆ ਕਿ ਵਿਆਹ ਦੇ 4 ਦਿਨ ਬਾਅਦ ਹੀ ਜਵਾਈ ਕਰਨਬੀਰ ਸਿੰਘ ਨੇ ਏ. ਸੀ. ਦੀ ਮੰਗ ਕਰ ਦਿੱਤੀ, ਜੋ ਪੂਰੀ ਹੋਣ ਉਪਰੰਤ ਮਹਿੰਗੇ ਫ਼ੋਨ ਦੀ ਮੰਗ ਕੀਤੀ, ਜਿਸ ’ਤੇ ਇਸ ਨੂੰ ਫ਼ੋਨ ਵੀ ਦਿੱਤਾ ਗਿਆ ਅਤੇ ਬਾਅਦ ’ਚ ਵਾਸ਼ਿੰਗ ਮਸ਼ੀਨ ਵੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵਧਦਾ ਜਾ ਰਿਹੈ ਇਹ ਖ਼ਤਰਾ, ਫ਼ੇਲ੍ਹ ਸਾਬਿਤ ਹੋ ਰਹੇ ਵਿਭਾਗ ਦੇ ਦਾਅਵੇ
ਬਿਆਨਕਰਤਾ ਮੁਤਾਬਕ ਲਗਾਤਾਰ ਜਵਾਈ ਕਰਨਬੀਰ ਸਿੰਘ ਦੀਆਂ ਮੰਗਾਂ ਵਧਦੀਆਂ ਗਈਆਂ ਅਤੇ ਫਿਰ ਉਹ ਕਾਰ ਦੀ ਮੰਗ ਕਰਨ ਲੱਗਾ, ਜਿਸ ’ਤੇ ਉਸ ਦੀ ਬੇਟੀ ਪ੍ਰੇਸ਼ਾਨ ਰਹਿਣ ਲੱਗੀ ਅਤੇ 10 ਅਗਸਤ 2023 ਨੂੰ ਸੁਰਨਜੀਤ ਕੌਰ ਨੇ ਆਪਣੇ ਭਰਾ ਅੰਗਰੇਜ਼ ਸਿੰਘ ਨੂੰ ਫੋਨ ਕਰ ਕੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹੈ ਅਤੇ ਉਹ ਉਸ ਨੂੰ ਇੱਥੋਂ ਲੈ ਜਾਵੇ ਅਤੇ ਕੁਝ ਸਮੇਂ ਬਾਅਦ ਬੇਟੀ ਦੇ ਫੋਨ ਤੋਂ ਉਸਦੇ ਜੇਠ ਨੇ ਮੇਰੇ ਮੁੰਡੇ ਅੰਗਰੇਜ਼ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਸੁਰਨਜੀਤ ਕੌਰ ਠੀਕ ਨਹੀਂ ਹੈ, ਤੁਸੀਂ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਪਹੁੰਚ ਜਾਓ ਪਰ ਬੇਟੀ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਆਪਣੇ ਪਤੀ ਕਰਨਬੀਰ ਸਿੰਘ ਵੱਲੋਂ ਵਾਰ-ਵਾਰ ਦਾਜ ਦੀ ਮੰਗ ਕਰਨ ਤੋਂ ਦੁਖੀ ਸੀ, ਜਿਸ ਦੇ ਚੱਲਦਿਆਂ ਉਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- ਵਿਧਾਇਕ ਸਮੇਤ 7 ਬੰਦਿਆਂ ਦਾ ਕਾਤਲ ਗੈਂਗਸਟਰ ਲੁਧਿਆਣਾ ਤੋਂ ਗ੍ਰਿਫ਼ਤਾਰ, 10 ਸਾਲਾਂ ਤੋਂ ਚੱਲ ਰਿਹਾ ਸੀ ਫ਼ਰਾਰ
ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਕਰਨਬੀਰ ਸਿੰਘ ਖ਼ਿਲਾਫ਼ ਧਾਰਾ 304-ਬੀ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਗੁਰਦੁਆਰਿਆਂ ’ਚ ਨਹੀਂ ਚੜ੍ਹਾਏ ਜਾ ਸਕਣਗੇ ਖਿਡੌਣਾ ਜਹਾਜ਼, ਜਲਦ ਲਿਆ ਜਾ ਸਕਦੈ ਵੱਡਾ ਫ਼ੈਸਲਾ
NEXT STORY