ਗੁਰਦਾਸਪੁਰ (ਹਰਮਨ, ਵਿਨੋਦ): ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਦੋ ਮੰਦਰਾਂ ਨੂੰ ਚੋਰਾਂ ਵੱਲੋਂ ਇੱਕੋ ਹੀ ਰਾਤ ਨਿਸ਼ਾਨਾ ਬਣਾਇਆ ਗਿਆ। ਇੱਕ ਮੰਦਰ ਵਿੱਚ ਚੋਰ ਚੋਰੀ ਕਰਨ ਵਿੱਚ ਨਾਕਾਮ ਰਹੇ, ਜਦਕਿ ਦੂਜੇ ਮੰਦਰ ਤੋਂ ਗੋਲਕ ਤੋੜ ਕੇ ਨਗਦੀ ਚੋਰੀ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪਹਿਲੀ ਘਟਨਾ ਮੁਹੱਲਾ ਗੋਪਾਲ ਨਗਰ, ਡਾਕਖਾਨੇ ਵਾਲੀ ਗਲੀ ਵਿੱਚ ਸਥਿਤ ਕ੍ਰਿਸ਼ਨਾ ਮੰਦਰ ਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ
ਮੰਦਰ ਦੇ ਪੁਜਾਰੀ ਆਦਰਸ਼ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਇੱਕ ਚੋਰ ਗਰਿਲ ਅਤੇ ਤਾਲਾ ਤੋੜ ਕੇ ਮੰਦਰ ਅੰਦਰ ਦਾਖ਼ਲ ਹੋਇਆ, ਪਰ ਸ਼ੋਰ ਹੋਣ ਕਾਰਨ ਉਹ ਜਾਗ ਪਏ ਅਤੇ ਬਾਹਰ ਆ ਗਏ। ਇਸ ਦੌਰਾਨ ਚੋਰ ਮੌਕੇ ਤੋਂ ਫਰਾਰ ਹੋ ਗਿਆ। ਪੁਜਾਰੀ ਨੇ ਦੱਸਿਆ ਕਿ ਚੋਰ ਨੇ ਟੋਪੀ ਪਾਈ ਹੋਈ ਸੀ ਅਤੇ ਮੂੰਹ ਕੱਪੜੇ ਨਾਲ ਲਪੇਟਿਆ ਹੋਇਆ ਸੀ। ਗਨਿਮਤ ਰਹੀ ਕਿ ਚੋਰ ਕੋਲ ਕੋਈ ਹਥਿਆਰ ਨਹੀਂ ਸੀ, ਨਹੀਂ ਤਾਂ ਜਾਨੀ ਨੁਕਸਾਨ ਦਾ ਖਤਰਾ ਬਣ ਸਕਦਾ ਸੀ।ਦੂਜੀ ਘਟਨਾ ਸ਼ਹਿਰ ਦੇ ਆਦਰਸ਼ ਨਗਰ ਸਥਿਤ ਸ਼ਿਵਾਲਾ ਮੰਦਰ ਦੀ ਹੈ, ਜਿੱਥੇ ਚੋਰ ਬਾਹਰਲੇ ਗੇਟ ਦਾ ਤਾਲਾ ਤੋੜ ਕੇ ਮੰਦਰ ਅੰਦਰ ਦਾਖ਼ਲ ਹੋਇਆ। ਚੋਰ ਨੇ ਅੰਦਰ ਰੱਖੀ ਗੋਲਕ ਦਾ ਤਾਲਾ ਤੋੜ ਕੇ ਕਰੀਬ ਦੋ ਤੋਂ ਤਿੰਨ ਹਜ਼ਾਰ ਰੁਪਏ ਨਗਦੀ ਚੋਰੀ ਕਰ ਲਈ। ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਰਾਤ ਸਮੇਂ ਪੁਲਸ ਗਸ਼ਤ ਵਧਾਈ ਜਾਵੇ, ਤਾਂ ਜੋ ਚੋਰੀ ਦੀਆਂ ਵਾਰਦਾਤਾਂ ‘ਤੇ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ- ਮੀਡੀਆ ਨੂੰ ਡਰਾਉਣਾ ਲੋਕਤੰਤਰ ਦਾ ਘਾਣ: ਅਰੁਣਾ ਚੌਧਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੱਖਾਂ ਵਿੱਚ ਮਿਰਚਾਂ ਸੁੱਟ ਕੇ 60 ਹਜ਼ਾਰ ਦੀ ਲੁੱਟ ਕਰਨ ਵਾਲੇ ਦੋਸ਼ੀਆਂ ’ਚੋਂ ਇੱਕ ਗ੍ਰਿਫ਼ਤਾਰ, ਦੂਜਾ ਫਰਾਰ
NEXT STORY