ਦੀਨਾਨਗਰ (ਗੋਰਾਇਆ)- ਪੁਲਸ ਸ਼ਟੇਸ਼ਨ ਬਹਿਰਾਮਪੁਰ ਅਧੀਨ ਆਉਦੇ ਇਲਾਕੇ 'ਚ 'ਪੁਲਸ ਸੁਸਤ ਅਤੇ ਚੋਰ ਚੁਸਤ' ਵਾਲੀ ਕਹਾਵਤ ਸੱਚ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਇਲਾਕੇ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਮਿਲੀ, ਜਦੋਂ ਚੋਰਾਂ ਨੇ ਪਿੰਡ ਮਰਾੜਾ ਦੇ ਕਿਸਾਨਾਂ ਦੀਆਂ ਝਬਕਰਾ ਰੋਡ 'ਤੇ ਸਥਿਤ 2 ਟਿਊਬਵੈੱਲਾਂ ਤੋ ਮੋਟਰਾਂ ਚੋਰੀ ਕਰ ਲਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਤ ਕੁਮਾਰ ਸ਼ੰਮੀ ਵਾਸੀ ਮਰਾੜਾ ਨੇ ਦੱਸਿਆ ਕਿ ਝਬਕਰਾ ਰੋਡ 'ਤੇ ਸਥਿਤ ਕਰਨ ਸਿੰਘ ਝਬਕਰਾ ਅਤੇ ਬੋਧ ਰਾਜ ਸੈਣੀ ਦੀਆਂ ਟਿਉੂਬਵੈਲਾਂ ਦੇ ਕਮਰੇ ਦੇ ਤਾਲੇ ਤੋੜ ਕੇ ਚੋਰਾਂ ਨੇ ਮੋਟਰਾਂ ਚੋਰੀ ਕਰ ਲਈਆਂ ਹਨ।
ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਚੋਰੀ ਹੋਣ ਨਾਲ ਕਿਸਾਨਾਂ ਨੂੰ ਮੌਸਮ ਦੇ ਨਾਲ-ਨਾਲ ਇਹ ਦੋਹਰੀ ਮਾਰ ਝੱਲਣੀ ਪੈਂਦੀ ਹੈ, ਪਰ ਪੁਲਸ ਪ੍ਰਸ਼ਾਸ਼ਨ ਚੋਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦਾ ਹੈ, ਪਰ ਇਲਾਕੇ 'ਚ ਨਿੱਤ ਦਿਨ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਚੋਰੀ ਦੀਆਂ ਘਟਨਾ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਦੇ ਫ਼ਰਸ਼ ਹੇਠੋਂ ਮਿਲਿਆ ਹੋਸ਼ ਉਡਾਉਣ ਵਾਲਾ ਸਾਮਾਨ ! ਪਹਿਲੀ ਵਾਰ ਹੋਈ ਇੰਨੀ ਵੱਡੀ ਰਿਕਵਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭੱਠੀ ਦੇ ਸਾਮਾਨ ਸਮੇਤ 250 ਲੀਟਰ ਲਾਹਣ ਅਤੇ 90 ਬੋਤਲਾਂ ਦੇਸੀ ਸ਼ਰਾਬ ਬਰਾਮਦ
NEXT STORY