ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਅੰਦਰ ਸਰਗਰਮ ਵ੍ਹੀਕਲ ਚੋਰਾਂ ਵਲੋਂ ਦਿਨ-ਦਿਹਾੜੇ ਦਾਣਾ ਮੰਡੀ ਮੋਗਾ ਵਿਚੋਂ ਇਕ ਬੋਲੈਰੋ ਗੱਡੀ ਚੋਰੀ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਵਜੀਰ ਸਿੰਘ ਨਿਵਾਸੀ ਪਿੰਡ ਪੁਰਾਣੇ ਵਾਲਾ ਨੇ ਕਿਹਾ ਕਿ ਉਸ ਨੇ 9 ਦਸੰਬਰ ਨੂੰ ਦਾਣਾ ਮੰਡੀ ਮੋਗਾ ਵਿਚ ਸੜਕ ਦੇ ਕਿਨਾਰੇ ਆਪਣੀ ਬੋਲੈਰੋ ਗੱਡੀ ਖੜ੍ਹੀ ਕੀਤੀ ਸੀ, ਜਦੋਂ ਉਹ ਵਾਪਸ ਆਇਆ ਤਾਂ ਅਣਪਛਾਤਾ ਚੋਰ ਗੱਡੀ ਲੈਕੇ ਫਰਾਰ ਹੋ ਗਿਆ, ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕੀਤਾ।
ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਨੂੰ ਖੰਗਾਲ ਰਹੇ ਹਨ, ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਮੋਗਾ ਵਿਚ ਚੱਲਿਆ ਆਪ੍ਰੇਸ਼ਨ ਕਾਸੋ, 200 ਤੋਂ ਵੱਧ ਮੁਲਾਜ਼ਮਾਂ ਨੇ ਸਾਂਭਿਆ ਮੋਰਚਾ
NEXT STORY