ਬਟਾਲਾ (ਸਾਹਿਲ, ਯੋਗੀ)-ਥਾਣਾ ਕਿਲਾ ਲਾਲ ਸਿੰਘ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਫਜ਼ਲਾਬਾਦ ’ਚ ਚੋਰਾਂ ਨੇ ਬੀਤੀ ਰਾਤ ਇਕ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਚੋਰੀ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਰਿਵਾਰ ਨੇ ਸਵੇਰੇ ਅਲਮਾਰੀਆਂ ਟੁੱਟੀਆਂ ਦੇਖੀਆਂ। ਘਟਨਾ ਦੀ ਫੁਟੇਜ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਘਰ ਵੇਚਣ ਦੇ ਬਾਵਜੂਦ ਵੀ ਨਹੀਂ ਮੁਕਿਆ ਕਰਜ਼ਾ, ਪ੍ਰੇਸ਼ਾਨ ਪਤੀ-ਪਤਨੀ ਨੇ DC ਅੱਗੇ ਰੱਖ'ਤੀ ਇਹ ਮੰਗ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਫਜ਼ਲਾਬਾਦ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਮਰੇ ’ਚ ਸੌਂ ਰਿਹਾ ਸੀ। ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਅਲਮਾਰੀ ਟੁੱਟੀ ਹੋਈ ਵੇਖੀ। ਉਸ ਨੇ ਦੱਸਿਆ ਕਿ ਲਗਭਗ 4 ਲੱਖ 50 ਹਜ਼ਾਰ ਰੁਪਏ ਦੀ ਕੀਮਤ ਦੇ 3 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਤੋਂ ਇਲਾਵਾ ਜਦੋਂ ਉਹ ਸਟੋਰੇਜ ਅਲਮਾਰੀ ਕੋਲ ਗਿਆ ਤਾਂ ਉਹ ਵੀ ਖੁੱਲ੍ਹੀ ਸੀ ਅਤੇ ਉਸ ’ਚੋਂ 90 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
ਇਹ ਵੀ ਪੜ੍ਹੋ- ਪੰਜਾਬ: ਜਨਮਦਿਨ ਵਾਲੇ ਦਿਨ ਨੌਜਵਾਨ 'ਤੇ ਚੱਲੀ ਗੋਲੀ, ਦੋਸਤਾਂ ਨੂੰ ਦੇਣ ਚੱਲਾ ਸੀ ਪਾਰਟੀ
ਉਸ ਨੇ ਦੱਸਿਆ ਕਿ ਪੰਜ ਚੋਰਾਂ ਦੀ ਕਰਤੂਤ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮਲਕੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ 5 ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- 21 ਅਗਸਤ ਨੂੰ ਪੰਜਾਬ ਬੰਦ ! SGPC ਨੇ ਵੀ ਕੀਤਾ ਸਮਰਥਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੱਧਾ ਕਿਲੋ ਅਫੀਮ ਅਤੇ 2700 ਡਰੱਗ ਮਨੀ ਸਮੇਤ ਮੁਲਜ਼ਮ ਕਾਬੂ
NEXT STORY