ਦੀਨਾਨਗਰ,(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਪਿੰਡ ਦੋਦਵਾ ਵਿਖੇ ਇਕ ਹਵੇਲੀ ਵਿੱਚੋਂ ਕਿਸਾਨ ਦਾ ਟਰੈਕਟਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਕੀਮਤੀ ਲਾਲ ਪੁੱਤਰ ਪ੍ਰਭ ਦਿਆਲ ਸੈਣੀ ਨੇ ਦੱਸਿਆ ਕਿ ਅਸੀਂ ਆਪਣੀ ਹਵੇਲੀ ਵਿੱਚ ਟਰੈਕਟਰ ਖੜਾ ਕਰਕੇ ਤਾਲੇ ਮਾਰ ਕੇ ਘਰ ਆ ਗਏ ਹੋਏ ਸੀ। ਉਹਨਾਂ ਦੱਸਿਆ ਕਿ ਸਾਡਾ ਪਹਿਲਾਂ ਇੱਕ ਵਿਅਕਤੀ ਇੱਥੇ ਹਰ ਰੋਜ਼ ਸੌਂਣ ਲਈ ਆਉਂਦਾ ਸੀ ਪਰ ਕੱਲ੍ਹ ਜਨਮ ਅਸ਼ਟਮੀ ਹੋਣ ਕਾਰਨ ਅਸੀਂ ਪਿੰਡ ਦੇ ਮੰਦਰ ਵਿੱਚ ਜਨਮ ਅਸ਼ਟਮੀ ਦੇ ਪ੍ਰੋਗਰਾਮ 'ਤੇ ਗਏ ਹੋਏ ਸੀ ਕਿ ਪ੍ਰੋਗਰਾਮ ਤੋਂ ਲੇਟ ਹੋਣ ਕਾਰਨ ਘਰਾਂ ਵਿੱਚ ਹੀ ਸੌਂ ਗਏ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਜਦ ਸਵੇਰੇ ਆ ਕੇ ਹਵੇਲੀ ਦਾ ਮੇਨ ਗੇਟ ਵੇਖਿਆ ਤਾਂ ਉਸ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰੋਂ ਟਰੈਕਟਰ ਗਾਇਬ ਸੀ। ਚੋਰਾਂ ਵੱਲੋਂ ਹਵੇਲੀ ਦੇ ਮੇਨ ਗੇਟ ਦੇ ਤਾਲੇ ਤੋੜ ਕੇ ਅੰਦਰ ਲੱਗਾ ਟਰੈਕਟਰ (ਪੀ. ਬੀ. 35 ਆਰ 5794 ਮਾਡਲ ਅਰਜਨ 555 ) ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਬਹਿਰਾਮਪੁਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮੌਕਾ ਵੇਖ ਕੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਅੰਦਰ ਨਿਤ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾ ਵੱਧ ਰਹੀਆਂ ਹਨ ਪਰ ਪੁਲਸ ਪ੍ਰਸ਼ਾਸਨ ਇਹਨਾਂ ਉੱਤੇ ਸ਼ਿਕੰਜਾ ਕੱਸਣ ਵਿੱਚ ਅਸਫ਼ਲ ਨਜ਼ਰ ਆ ਰਿਹਾ ਹੈ। ਉਹਨਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਪੁਲਸ ਦੀ ਗਸ਼ਤ ਤੇਜ਼ ਕੀਤੀ ਜਾਵੇ ਤਾਂ ਕਿ ਨਿਤ ਦਿਨ ਹੋ ਰਹੀਆਂ ਚੋਰੀ ਦੀਆਂ ਘਟਨਾ ਨੂੰ ਨੱਥ ਪਾਈ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਆਗੂਆਂ ਨੂੰ ਕਿਰਪਾਨ ਪਾ ਕੇ ਉਡਾਣ 'ਚ ਸਫ਼ਰ ਕਰਨ ਤੋਂ ਰੋਕਣ ਦੀ ਜਥੇਦਾਰ ਰਘਬੀਰ ਸਿੰਘ ਨੇ ਕੀਤੀ ਨਿੰਦਾ
NEXT STORY