ਅੰਮ੍ਰਿਤਸਰ, (ਛੀਨਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਅੱਜ ਗੁਰੂ ਨਗਰੀ ਸਥਿਤ ਸਿਟੀਸੈਂਟਰ ਵਿਖੇ ਮੁੱਖ ਦਫਤਰ ਖੋਲਿਆ ਗਿਆ ਜਿਸ ਦਾ ਉਦਘਾਟਨ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਇਸ ਮੋਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਪੰਥ ਨੇ 2 ਦਸੰਬਰ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਇਤਿਹਾਸਕ ਵਿਰਾਸਤ ਦਾ ਜਲੋਅ ਦਿਖਾਉਦਿਆਂ ਅਕਾਲੀ ਦਲ ਦੇ ਕੁਝ ਦੋਸ਼ੀਆਂ ਨੂੰ ਕਟਿਹਰੇ ’ਚ ਖੜਾ ਕਰਕੇ ਉਨ੍ਹਾਂ ਦੇ ਮੂੰਹੋਂ ਸਭ ਗੁਨਾਹ ਨਸ਼ਰ ਕਰਵਾਏ ਸਨ ਅਤੇ ਮੀਰੀ ਪੀਰੀ ਦੀ ਰਿਵਾਇਤ ਅਨੁਸਾਰ ਪੰਥ ਦੀ ਸਿਰਮੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰਿਓ ਜਥੇਬੰਦ ਕਰਨ ਦਾ ਫੈਂਸਲਾ ਲਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਗੁਰੂ ਦੀ ਬਖਸ਼ਿਸ਼ ਸਦਕਾ ਸ਼੍ਰੋਮਣੀ ਅਕਾਲੀ ਦਲ ਨੇ 2 ਦਸੰਬਰ ਨੂੰ ਹੀ ਅੰਮ੍ਰਿਤਸਰ ’ਚ ਆਪਣਾ ਦਫਤਰ ਖੋਲਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਰਿਵਾਇਤੀ ਰਾਜਨੀਤੀ ਨੂੰ ਸੰਗਤ ਸੇਵਾ ਦਾ ਅਧੁਨਿਕ ਰੂਪ ਦੇ ਕੇ ਪੂਰੀ ਸਰਗਰਮੀ ਨਾਲ ਸ਼ਹਿਰਾਂ ਤੋਂ ਪਿੰਡਾਂ ਤੱਕ ਤੇ ਫਿਰ ਅੱਗੇ ਘਰ- ਘਰ ਪਹੁੰਚਾਉਣਾ ਹੋਵੇਗਾ ਤਾਂ ਜੋ ਹਰੇਕ ਪੰਜਾਬ ਵਾਸੀ ਨੂੰ ਨਾਲ ਲੈ ਕੇ 2 ਦਸੰਬਰ ਦੇ ਹੁਕਮਨਾਮਿਆਂ ਦੀ ਰੋਸ਼ਨੀ ’ਚ ਅੱਗੇ ਵਧਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਧਨਾਢ ਪਰਿਵਾਰ ਦੇ ਪਰਛਾਂਵੇ ਤੋਂ ਬਾਹਰ ਨਹੀਂ ਆ ਰਹੀ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਭਗੋੜਾ ਹੈ ਜਿਸ ਸਦਕਾ ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਉਕਤ ਧਨਾਢ ਪਰਿਵਾਰ ਕੋਲੋਂ ਸ਼੍ਰੋਮਣੀ ਅਕਾਲੀ ਦਲ ਵਾਂਗ ਆਜ਼ਾਦ ਕਰਵਾ ਕੇ ਨਵੀਆਂ ਲੀਹਾਂ ’ਤੇ ਤੋਰਿਆ ਜਾ ਸਕੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵੀ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਵਾ ਕੇ ਕਬਜ਼ਾਧਾਰੀ ਪਰਿਵਾਰ ਦਾ ਪੱਖ ਪੂਰ ਰਹੀਆਂ ਹਨ ਜੋ ਕਿ ਠੀਕ ਗੱਲ ਨਹੀ ਹੁਣ ਬਿਨਾਂ ਦੇਰੀ ਕੀਤਿਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਜਿਸ ਲਈ ਸਿੱਖ ਪੰਥ ਪੂਰੀ ਤਰਾਂ ਨਾਲ ਤਿਆਰ ਹੈ। ਇਸ ਸਮੇਂ ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਡਸਾਂ, ਗੋਬਿੰਦ ਸਿੰਘ ਲੌਂਗੋਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਰਘਬੀਰ ਸਿੰਘ ਰਾਜਾਸਾਂਸੀ, ਮਨਜੀਤ ਸਿੰਘ ਦਸੂਹਾ, ਗਗਨਜੀਤ ਸਿੰਘ, ਭਾਈ ਮਨਜੀਤ ਸਿੰਘ, ਹਰਬੰਸ ਸਿੰਘ ਮੰਝਪੁਰ, ਅਜੇਪਾਲ ਸਿੰਘ ਮੀਰਾਂਕੋਟ, ਸਵਿੰਦਰ ਸਿੰਘ ਦੋਬਲੀਆ, ਜਸਬੀਰ ਸਿੰਘ ਘੁੰਮਣ, ਦਲਜਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ ਜੋੜਾਸਿੰਘਾਂ, ਗੁਰਲਾਲ ਸਿੰਘ ਸੰਧੂ, ਮਧੂਪਾਲ ਸਿੰਘ ਗੋਗਾ, ਸਤਪਾਲ ਸਿੰਘ ਵਡਾਲੀ, ਕੰਵਰਚੜਤ ਸਿੰਘ, ਰਣਜੀਤ ਸਿੰਘ ਛੱਜਲਵੱਡੀ, ਜਗਜੀਤ ਸਿੰਘ ਕੋਹਲੀ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
ਪੰਜਾਬ 'ਚ 2, 3, 4 ਤੇ 5 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ
NEXT STORY