ਅੰਮ੍ਰਿਤਸਰ (ਸੰਜੀਵ)-ਜ਼ਮੀਨੀ ਵਿਵਾਦ ਕਾਰਨ ਭਰਾ ’ਤੇ ਟਰੈਕਟਰ ਚੜ੍ਹਾਉਣ ਦੇ ਮਾਮਲੇ ’ਚ ਥਾਣਾ ਜੰਡਿਆਲਾ ਦੀ ਪੁਲਸ ਨੇ ਰੇਸ਼ਮ ਸਿੰਘ, ਬਲਬੀਰ ਕੌਰ ਅਤੇ ਨਰਿੰਦਰ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਗੁਰਬਚਨ ਕੌਰ ਨਾਲ ਖੇਤਾਂ ’ਚ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਨਹੁੰ ਰਣਜੀਤ ਕੌਰ ਪਾਣੀ ਲੈ ਕੇ ਆਈ ਸੀ।
ਇਹ ਵੀ ਪੜ੍ਹੋ- ਪੰਜਾਬ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਨੇ ਸਾਂਢੂ ਦਾ ਕਰ'ਤਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ
ਇਸੇ ਦੌਰਾਨ ਉਸ ਦਾ ਭਤੀਜਾ ਰੇਸ਼ਮ ਸਿੰਘ ਆਪਣੇ ਖੇਤਾਂ ’ਚ ਖੜ੍ਹਾ ਸੀ। 9 ਵਜੇ ਦੇ ਕਰੀਬ ਉਸ ਦਾ ਭਰਾ ਨਰਿੰਦਰ ਸਿੰਘ ਆਪਣੇ ਸਵਰਾਜ ਟਰੈਕਟਰ ’ਤੇ ਸਵਾਰ ਹੋ ਕੇ ਆਇਆ ਅਤੇ ਕਬਜ਼ੇ ਦੀ ਨੀਅਤ ਨਾਲ ਉਸ ਦੀ ਜ਼ਮੀਨ ’ਚ ਹੱਲ ਵਾਹੁਣ ਲੱਗਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੀ ਭਰਜਾਈ ਅਤੇ ਭਤੀਜੇ ਨੇ ਉਸ ਦੇ ਭਰਾ ਨਰਿੰਦਰ ਸਿੰਘ ਨੂੰ ਉਸ ’ਤੇ ਟਰੈਕਟਰ ਚਾੜ੍ਹਨ ਲਈ ਕਿਹਾ, ਜਿਸ ’ਤੇ ਉਸ ਦੇ ਭਰਾ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਟਰੈਕਟਰ ਚਾੜ੍ਹ ਦਿੱਤਾ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਨ੍ਹਾਂ ਦੇ ਰੌਲਾ ਪਾਉਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਜ਼ਿਲ੍ਹੇ 'ਚੋਂ 55,00,00,000 ਦੀ ਹੈਰੋਇਨ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰਾਜਪਾਲ ਕਟਾਰੀਆ ਵੱਲੋਂ ਅੰਮ੍ਰਿਤਸਰ ਜੇਲ੍ਹ 'ਚ 'ਪ੍ਰੋਜੈਕਟ ਉਡਾਨ' ਦਾ ਉਦਘਾਟਨ, ਮਹਿਲਾ ਕੈਦੀਆਂ ਨੂੰ ਮਿਲੇਗੀ ਸਹੂਲਤ
NEXT STORY