ਗੁਰਦਾਸਪੁਰ (ਹਰਮਨ, ਵਿਨੋਦ)-ਗੁਰਦਾਸਪੁਰ ਨਾਲ ਸਬੰਧਤ ਪਿੰਡ ਗਾਜੀਕੋਟ ਵਿਖੇ ਨਹਿਰ ਦੇ ਪੁਲ ’ਤੇ ਇਕ ਟਰੈਕਟਰ-ਟਰਾਲੀ ਪਲਟ ਗਈ, ਜਿਸ ਕਾਰਨ ਟਰਾਲੀ ਵਿਚ ਲੋਡ ਕੀਤੀਆਂ ਝੋਨੇ ਦੀਆਂ ਬੋਰੀਆਂ ਨਹਿਰ ’ਚ ਡਿੱਗ ਗਈਆਂ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਬੀਤੀ ਰਾਤ ਇਕ ਟਰੈਕਟਰ ਟਰਾਲੀ ਲੋਡ ਹੋ ਕੇ ਆ ਰਹੀ ਸੀ, ਜਿਸ ਦਾ ਪੁਲ ’ਤੇ ਪਹੁੰਚਣ ’ਤੇ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਪਲਟ ਗਈ, ਜਿਸ ਕਾਰਨ 100 ਦੇ ਕਰੀਬ ਝੋਨੇ ਦੀਆਂ ਬੋਰੀਆਂ ਨਹਿਰ ਵਿਚ ਡਿੱਗ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ 3 ਛੁੱਟੀਆਂ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੋਰੀਆਂ ਦਾ ਨੁਕਸਾਨ ਹੋਇਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਥੇ ਨਹਿਰ ਉਪਰ ਪੁਲ ਦੀ ਉਸਾਰੀ ਦਾ ਕੰਮ ਲੰਬੇ ਸਮੇਂ ਤੋਂ ਲਟਕਿਆ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਅਤੇ ਇਥੇ ਹਾਦਸੇ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਫਿਰੌਤੀ ਨਾ ਦੇਣ 'ਤੇ ਘਰ 'ਤੇ ਚਲਾ 'ਤੀਆਂ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਫਿਰੌਤੀ ਨਾ ਦੇਣ 'ਤੇ ਘਰ 'ਤੇ ਚਲਾ 'ਤੀਆਂ ਗੋਲੀਆਂ
NEXT STORY