ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਹਰ ਸਾਲ ਸਰਦੀਆਂ ਦੀ ਸ਼ੁਰੂਆਤ ’ਚ ਜਦ ਧੁੰਦ ਆਪਣਾ ਪ੍ਰਭਾਵ ਦਿਖਾਉਣ ਲੱਗਦੀ ਹੈ ਤਾਂ ਸੜਕਾਂ ’ਤੇ ਐਕਸੀਡੈਂਟਾਂ ਦੀ ਗਿਣਤੀ ਵਧ ਜਾਂਦੀ ਹੈ। ਆਮ ਤੌਰ ’ਤੇ ਲੋਕ ਅਚਾਨਕ ਧੁੰਦ ਤੋਂ ਵਾਕਿਫ਼ ਨਹੀਂ ਹੁੰਦੇ, ਕਿਉਂਕਿ ਕਈ ਵਾਰ ਤਾਂ ਸੜਕਾਂ ’ਤੇ ਧੁੰਦ ਅਕਤੂਬਰ ਮਹੀਨੇ ਤੋਂ ਹੀ ਸਵੇਰੇ -ਸ਼ਾਮ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਹਾਦਸਿਆਂ ਦਾ ਜਿੱਥੇ ਗ੍ਰਾਫ਼ ਵਧਦਾ ਹੈ, ਉੱਥੇ ਕਈ ਬੇਕਸੂਰ ਆਪਣੀ ਜਾਨ ਗੁਆ ਬੈਠਦੇ ਹਨ।
ਇਹ ਵੀ ਪੜ੍ਹੋ- ਕੁੜੀਆਂ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਦੋ ਨੌਜਵਾਨ ਆਪਸ ’ਚ ਭਿੜੇ, ਪਾੜੇ ਇਕ-ਦੂਜੇ ਦੇ ਸਿਰ
ਹੁਣ ਇਸ ਵਾਰ ਅਜਿਹਾ ਨਹੀਂ ਹੋਵੇਗਾ। ਹਰ ਸਾਲ ਆ ਰਹੀ ਇਸ ਆਫ਼ਤ ਨਾਲ ਨਜਿੱਠਣ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਮਾਸਟਰ-ਪਲਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਵਧੀਕ ਪੁਲਸ ਮਹਾਨਿਦੇਸ਼ਕ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਨੌਨਿਹਾਲ ਸਿੰਘ ਆਈ. ਪੀ. ਐੱਸ. ਜੋ ਕਿ ਟ੍ਰੈਫਿਕ ਕੰਟਰੋਲ ਦੇ ਮਾਹਿਰ ਮੰਨੇ ਗਏ ਹਨ, ਦੇ ਟਾਰਗੈੱਟ ’ਤੇ ਖਾਸ ਤੌਰ ’ਤੇ ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣਾ ਸ਼ਾਮਲ ਹੈ। ਇਸ ’ਤੇ ਮੋਹਰ ਲਗਾਉਂਦੇ ਹੋਏ ਬੀਤੇ ਦਿਨ ਦਿੱਲੀ ਤੋਂ ਆਏ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਪੰਜਾਬ ਫੇਰੀ ਦੌਰਾਨ ਸਵੀਕਾਰ ਕੀਤਾ ਹੈ ਕਿ ਅੰਮ੍ਰਿਤਸਰ ’ਚ ਟ੍ਰੈਫਿਕ ਕੰਟਰੋਲ ਹੈ। ਉਨ੍ਹਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਦਿੱਲੀ ਪੁਲਸ ਵੀ ਇਸ ਯੋਜਨਾ ਦੀ ਮਦਦ ਲੈ ਸਕਦੀ ਹੈ।
ਇਹ ਵੀ ਪੜ੍ਹੋ- ਜੋਤੀ ਨੂਰਾਂ ਦੀਆਂ ਫਿਰ ਵਧੀਆਂ ਮੁਸ਼ਕਲਾਂ, ਛੋਟੀ ਭੈਣ ਨੇ ਲਾਏ ਇਹ ਇਲਜ਼ਾਮ (ਦੇਖੋ ਵੀਡੀਓ)
ਓਵਰਲੋਡ ਵਾਹਨ ਬਣਦੇ ਹਾਦਸਿਆਂ ਦਾ ਕਾਰਨ
ਆਮ ਤੌਰ ’ਤੇ ਦੇਖਿਆਂ ਜਾਂਦਾ ਹੈ ਕਿ ਸਰਦੀਆਂ ਦੇ ਦਿਨਾਂ ’ਚ ਓਵਰਲੋਡ ਵਾਹਨ ਜੋ ਵਧੇਰੇ ਚੌਲ ਦੇ ਛਿਲਕੇ (ਰਾਈਸ ਬ੍ਰੇਨ) ਨਾਲ ਲੱਦੇ ਹੁੰਦੇ ਹਨ, ਆਪਣੇ ਆਕਾਰ ਤੋਂ ਤਿੰਨ ਗੁਣਾ ਵੱਧ ਚੌੜ੍ਹਾਈ ਅਤੇ ਡੇਢ ਗੁਣਾ ਉਚਾਈ ਨੂੰ ਲੈ ਕੇ ਚਲਦੇ ਹਨ ਅਤੇ ਸੜਕ ਦਾ ਤਿੰਨ ਤਿਹਾਈ ਹਿੱਸਾ ਘੇਰਿਆ ਹੁੰਦਾ ਹੈ। ਦੂਰੋਂ ਉਥੇ ਦੇਖਣ ’ਤੇ ਇਨ੍ਹਾਂ ਦੀ ਸਿਰਫ਼ ਅੱਗੇ ਪਿੱਛੇ ਲਾਈਟ ਅਤੇ ਇੰਡੀਕੇਟਰ ਹੀ ਦਿਖਾਈ ਦਿੰਦੇ ਹਨ। ਨੇੜੇ ਆਉਣ ’ਤੇ ਜਦੋਂ ਇਨ੍ਹਾਂ ਦਾ ਆਕਾਰ ਸਾਹਮਣੇ ਵਾਲੇ ਚਾਲਕ ਨੂੰ ਦਿਖਾਈ ਦਿੰਦਾ ਹੈ, ਉਦੋਂ ਤੱਕ ਵਾਹਨ ’ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ ਅਤੇ ਹਾਦਸੇ ਦਾ ਕਾਰਨ ਬਣਦਾ ਹੈ। ਅਜਿਹੇ ਵਾਹਨ ਸੜਕਾਂ ’ਤੇ ਇੰਨੇ ਖ਼ਤਰਨਾਕ ਹੁੰਦੇ ਹਨ ਕਿ ਅੱਗੇ ਅਤੇ ਪਿੱਛੇ ਦੋਵੇਂ ਪਾਸਿਓਂ ਐਕਸੀਡੈਂਟ ਦਾ ਕਾਰਨ ਬਣਦੇ ਹਨ। ਇਨ੍ਹਾਂ ਨੂੰ ਜੀ. ਟੀ. ਰੋਡ ਤੋਂ ਰੋਕਣ ਲਈ ਅੰਮ੍ਰਿਤਸਰ ਪੁਲਸ ਨੇ ਵਿਸ਼ੇਸ਼ ਯੋਜਨਾ ਬਣਾਈ ਹੈ ਤਾਂ ਕਿ ਇਨ੍ਹਾਂ ਨੂੰ ਇਨ੍ਹਾਂ 2 ਮਹੀਨਿਆਂ ਦੌਰਾਨ ਇਸ ਪਦਾਰਥ ਨਾਲ ਭਰੇ ਹੋਏ ਓਵਰਲੋਡ ਵਾਹਨਾਂ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਏ।
ਇਹ ਵੀ ਪੜ੍ਹੋ- ਅਜਨਾਲਾ 'ਚ ਸ਼ਰਮਨਾਕ ਘਟਨਾ, ਚਾਹ 'ਚ ਨਸ਼ੀਲਾ ਪਦਾਰਥ ਮਿਲਾਕੇ 22 ਸਾਲਾ ਕੁੜੀ ਨਾਲ ਟੱਪੀਆਂ ਹੱਦਾਂ
ਪੁਲਸ ਇਨ੍ਹਾਂ ਗੱਲਾਂ ’ਤੇ ਵੀ ਧਿਆਨ ਦੇਵੇਗੀ
ਭਾਰੀ ਧੁੰਦ ਦੌਰਾਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਅੰਮ੍ਰਿਤਸਰ ਪੁਲਸ ਕਈ ਹੋਰ ਕਾਰਨਾਂ ’ਤੇ ਵੀ ਧਿਆਨ ਦੇ ਰਹੀ ਹੈ, ਜਿਨ੍ਹਾਂ ’ਚ ਸੜਕ ’ਤੇ ਅਵਾਰਾ ਪਸ਼ੂਆਂ ਦਾ ਅਚਾਨਕ ਆਉਣਾ, ਗਲਤ ਸਾਈਡ ਡਰਾਈਵਿੰਗ, ਕੱਚੀਆਂ ਸੜਕਾਂ ’ਤੇ ਬਣੇ ਫੁੱਟਪਾਥ ਜੋ ਕਿ ਸੜਕਾਂ ’ਤੇ ਰਲ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦੇ ਕਾਰਨਾਂ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਵਿਉਂਤਬੰਦੀ ਅੰਤਿਮ ਪੜਾਅ ’ਤੇ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਪਿੰਡ ਜੈਮਲਸਿੰਘ ਵਾਲਾ ਦੇ ਸਰਪੰਚ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਭਜਾਉਣ ਵਾਲੇ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
NEXT STORY