ਗੁਰਦਾਸਪੁਰ (ਗੁਰਪ੍ਰੀਤ)- ਦੇਰ ਸ਼ਾਮ ਹਲਕਾ ਬਟਾਲਾ ਦੇ ਫਤਿਹਗੜ ਚੂੜੀਆਂ ਦੇ ਬੱਸ ਅੱਡੇ ਲਾਗੇ ਸੁਨਿਆਰੇ ਦਾ ਕੰਮ ਕਰਦੇ ਦੋ ਭਰਾਵਾਂ ਲਵਲੀ ਜਿਊਲਰ 'ਤੇ ਕਾਰ ਸਵਾਰ ਤਿੰਨ ਬਦਮਾਸ਼ਾਂ ਨੇ ਤਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਦੋਵੇਂ ਭਰਾ ਲਵਲੀ ਤੇ ਦਾਲਾ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
ਇਸ ਦੌਰਾਨ ਮੌਕੇ 'ਤੇ ਚਸ਼ਮਦੀਦਾ ਮੁਤਾਬਕ ਦੋਵੇਂ ਭਰਾ ਅੰਮ੍ਰਿਤਸਰ ਤੋਂ ਆਪਣੀ ਕਾਰ ਤੇ ਫਤਿਹਗੜ ਚੂੜੀਆਂ ਆ ਰਹੇ ਸਨ ਜਦੋਂ ਕਿ ਹਮਲਾਵਰ ਅੰਮ੍ਰਿਤਸਰ ਤੋਂ ਪਿੱਛਾ ਕਰਦੇ ਆਏ ਅਤੇ ਦੋਵਾਂ ਭਰਾਵਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ 'ਤੇ ਦੋਵੇਂ ਭਰਾ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਭੁੱਲ ਕੇ ਵੀ ਨਹੀਂ ਲਗਾਓ ਡੰਕੀ, ਡਿਪੋਰਟ ਹੋ ਕੇ ਆਏ ਨੌਜਵਾਨ ਦੀ ਹੱਡ-ਬੀਤੀ ਸੁਣ ਕੇ ਖੜ੍ਹੇ ਹੋ ਜਾਣਗੇ ਲੂ ਕੰਡੇ
ਇਸ ਦੌਰਾਨ ਜ਼ਖ਼ਮੀ ਹੋਏ ਲਵਲੀ ਨੇ ਜਵਾਬੀ ਕਾਰਵਾਈ ਕਰਦਿਆਂ ਆਪਣੀ ਲਾਇਸੈਂਸੀ ਅਸਲੇ ਨਾਲ ਫਾਇਰਿੰਗ ਕੀਤੀ, ਜਿਸ ਦੇ ਸਿੱਟੇ ਵਜੋਂ ਇਕ ਬਦਮਾਸ਼ ਵੀ ਜ਼ਖ਼ਮੀ ਹੋ ਗਿਆ। ਇਸ ਦੌਰਾਨ ਬਦਮਾਸ਼ ਆਪਣੀ ਕਾਰ ਤੇਜ਼ ਕਰ ਕੇ ਫਰਾਰ ਹੋ ਗਏ। ਉੱਥੇ ਹੀ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ
NEXT STORY