ਦੀਨਾਨਗਰ,(ਹਰਜਿੰਦਰ ਸਿੰਘ ਗੋਰਾਇਆ)- ਪੁਲਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਪਿੰਡ ਪਨਿਆੜ ਨੇੜੇ ਗੱਡੀ ਵਿੱਚ ਲਿਜਾ ਰਹੇ ਇੱਕ ਹਵਾਲਾਤੀ ਵੱਲੋਂ ਪਿਸ਼ਾਬ ਕਰਨ ਦੇ ਬਹਾਨੇ ਏ. ਐੱਸ. ਆਈ. ਨੂੰ ਧੱਕਾ ਮਾਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਤੋਂ ਏ. ਐੱਸ. ਆਈ. ਲਖਬੀਰ ਸਿੰਘ ਨੰਬਰ 137 ਥਾਣਾ ਡਵੀਜਨ ਨੰਬਰ 2 ਪਠਾਨਕੋਟ ਤੋਂ ਐੱਨ.ਡੀ.ਪੀ.ਐੱਸ ਐਕਟ ਥਾਣਾ ਡਵੀਜਨ ਨੰਬਰ 2 ਪਠਾਨਕੋਟ ਵਿੱਚ ਪੀ.ਓ ਹਵਾਲਾਤੀ ਸੁੱਖ ਪੁੱਤਰ ਬੱਧੂ ਵਾਸੀ ਨਜਦੀਕ ਐੱਫ.ਸੀ.ਆਈ ਗੋਦਾਮ, ਮੁਹੱਲਾ ਨੀਲਕੰਠ, ਟਾਂਡਾ ਹੁਸ਼ਿਆਰਪੁਰ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਬੰਦ ਕਰਵਾਉਣ ਲਈ ਜਾ ਰਹੇ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਜਦੋਂ ਉਹ ਪੁਲਸ ਸਟੇਸ਼ਨ ਦੀਨਾਨਗਰ ਦੇ ਪਿੰਡ ਕੋਠੇ ਦੀਨਾ ਰੇਲਵੇ ਫਾਟਕ, ਪਨਿਆੜ ਲਾਗੇ ਪੁੱਜੇ ਤਾਂ ਸੁੱਖਾ ਵੱਲੋਂ ਕਿਹਾ ਗਿਆ ਕਿ ਮੈਨੂੰ ਪਿਸ਼ਾਬ ਬਹੁਤ ਤੇਜ਼ ਲੱਗਾ ਹੈ ਜਦ ਗੱਡੀ ਰੋਕ ਕੇ ਉਸਨੂੰ ਗੱਡੀ 'ਚੋ ਬਾਹਰ ਕੱਢਣ ਲੱਗੇ ਤਾਂ ਉਸ ਨੇ ਏ.ਐਸ.ਆਈ ਨੂੰ ਧੱਕਾ ਮਾਰ ਕੇ ਹੱਥਕੜੀ ਨਾਲ ਲੈ ਕੇ ਭੱਜ ਗਿਆ। ਜਿਸਦੀ ਕਾਫੀ ਭਾਲ ਕੀਤੀ ਪਰ ਮੁਲਜ਼ਮ ਨਹੀਂ ਮਿਲੀਆ। ਦੀਨਾਨਗਰ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਏ. ਐੱਸ. ਆਈ. ਲਖਬੀਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਸੁੱਖ ਪੁੱਤਰ ਬੱਧੂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੇਢ ਘੰਟੇ ਦੀ ਭਾਰੀ ਬਰਸਾਤ ਕਾਰਨ ਕਿਸਾਨਾਂ ਦੀ ਖੜ੍ਹੀ ਫਸਲ ਗਲੀਚੇ ਵਾਂਗ ਵਿਛੀ, ਮੁਆਵਜ਼ੇ ਦੀ ਕੀਤੀ ਮੰਗ
NEXT STORY