ਚੰਡੀਗੜ੍ਹ- ਪੰਜਾਬ ਸਰਕਾਰ ਆਪਣੇ 16 ਬੱਸ ਟਰਮੀਨਲਾਂ ਦਾ ਸੰਚਾਲਨ ਅਤੇ ਰੱਖ-ਰਖਾਅ ਨਿੱਜੀ ਕੰਪਨੀਆਂ ਨੂੰ ਸੌਂਪੇਗੀ। ਸੰਚਾਲਨ ਅਤੇ ਰੱਖ-ਰਖਾਅ ਨੀਤੀ ਦੇ ਤਹਿਤ, ਪ੍ਰਾਈਵੇਟ ਕੰਪਨੀਆਂ ਨੂੰ ਇਨ੍ਹਾਂ 16 ਬੱਸ ਟਰਮੀਨਲਾਂ ਦਾ ਪੂਰਾ ਰੱਖ-ਰਖਾਅ ਅਤੇ ਸੰਚਾਲਨ ਕਰਨ ਦਾ ਮੌਕਾ ਮਿਲੇਗਾ। ਪ੍ਰਾਈਵੇਟ ਕੰਪਨੀਆਂ ਬੱਸ ਸਟੈਂਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਬੱਸ ਸਟੈਂਡ ਦੀ ਸਫ਼ਾਈ ਅਤੇ ਹੋਰ ਰੱਖ-ਰਖਾਅ ਦਾ ਕੰਮ ਵੀ ਕਰਨਗੀਆਂ। ਇਹ ਬੱਸ ਸਟੈਂਡ 2024 ਤੋਂ 2029 ਤੱਕ ਪੰਜ ਸਾਲਾਂ ਲਈ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
ਇਨ੍ਹਾਂ ਬੱਸ ਟਰਮੀਨਲਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਹਰ ਤਰ੍ਹਾਂ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਥਾਵਾਂ ਤੋਂ ਬੱਸ ਸਟੈਂਡ ਫ਼ੀਸ ਅਤੇ ਕਿਰਾਏ ਦੀ ਵਸੂਲੀ ਕਰਨਗੀਆਂ। ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨਾਂ ਤੋਂ ਪਾਰਕਿੰਗ ਫ਼ੀਸ ਵੀ ਵਸੂਲੀ ਜਾ ਸਕਦੀ ਹੈ ਅਤੇ ਬੱਸ ਅੱਡਿਆਂ ’ਤੇ ਬੱਸਾਂ ਵਾਲਿਆਂ ਤੋਂ ਵੀ ਨਾਈਟ ਪਾਰਕਿੰਗ ਫ਼ੀਸ ਵਸੂਲੀ ਜਾ ਸਕਦੀ ਹੈ। ਅਜਿਹੇ 'ਚ ਇਨ੍ਹਾਂ ਟਰਮੀਨਲਾਂ ਲਈ ਜ਼ਿਆਦਾ ਤੋਂ ਜ਼ਿਆਦਾ ਬੋਲੀ ਲੱਗਣ ਦੀ ਉਮੀਦ ਹੈ। ਇਹ ਸਾਰੇ 16 ਬੱਸ ਟਰਮੀਨਲ ਪੰਜਾਬ ਸਟੇਟ ਬੱਸ ਟਰਮੀਨਲ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬਸ) ਕੋਲ ਹਨ ਅਤੇ ਇਸ ਕਦਮ ਨਾਲ ਪਨਬਸ ਨੂੰ ਆਪਣੀ ਆਮਦਨ 'ਚ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, 24 ਸਾਲਾ ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ ਪੰਜਾਬ ਦੇ ਸਭ ਤੋਂ ਵੱਡੇ ਬੱਸ ਟਰਮੀਨਲਾਂ 'ਚ ਸ਼ਾਮਲ ਲੁਧਿਆਣਾ ਬੱਸ ਸਟੈਂਡ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ, ਜਿਸ 'ਚ ਹੁਣ ਕਾਫ਼ੀ ਸੁਧਾਰ ਕੀਤਾ ਗਿਆ ਹੈ। ਸ਼ਹਿਰ ਦੇ ਕੇਂਦਰ 'ਚ ਹੋਣ ਦੇ ਬਾਵਜੂਦ ਇਸ ਤੋਂ ਜ਼ਿਆਦਾ ਆਮਦਨ ਨਹੀਂ ਹੋ ਰਹੀ ਹੈ। ਲੁਧਿਆਣਾ ਬੱਸ ਸਟੈਂਡ 'ਤੇ ਰੋਜ਼ਾਨਾ 1250 ਤੋਂ ਵੱਧ ਰੂਟਾਂ ਦੀਆਂ ਬੱਸਾਂ ਆਉਂਦੀਆਂ ਹਨ ਅਤੇ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਹੋ ਸਕਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਬਾਕੀ ਬੱਸ ਸਟੈਂਡਾਂ ਦਾ ਵੀ ਇਹੀ ਹਾਲ ਹੈ। ਜਲੰਧਰ ਬੱਸ ਟਰਮੀਨਲ 'ਤੇ ਰੋਜ਼ਾਨਾ 1055, ਰੋਪੜ 'ਚ 776, ਹੁਸ਼ਿਆਰਪੁਰ 'ਚ 696 ਅਤੇ ਨਵਾਂਸ਼ਹਿਰ 'ਚ 427 ਰੂਟਾਂ 'ਤੇ ਬੱਸਾਂ ਦੀ ਆਮਦ ਹੁੰਦੀ ਹੈ। ਇਸ ਸਭ ਲਈ ਉਮੀਦ ਹੈ
ਆਮਦਨ ਉਮੀਦ ਮੁਤਾਬਕ ਨਹੀਂ ਆ ਰਹੀ ਹੈ।
ਇਹ ਬੱਸ ਟਰਮੀਨਲ ਨੂੰ ਦਿੱਤੇ ਜਾਣਗੇਸਪ੍ਰਾਈਵੇਟ ਸੈਕਟਰ
ਲੁਧਿਆਣਾ, ਜਲੰਧਰ, ਤਰਨਤਾਰਨ, ਜਗਰਾਉਂ, ਰੋਪੜ, ਆਨੰਦਪੁਰ ਸਾਹਿਬ, ਨੰਗਲ, ਹੁਸ਼ਿਆਰਪੁਰ, ਨਵਾਂਸ਼ਹਿਰ, ਮਜੀਠਾ, ਡੇਰਾ ਬਾਬਾ ਨਾਨਕ, ਮੋਗਾ, ਜ਼ੀਰਾ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਗਿਆਨੀਆਂ ਦੀ ਵੱਡੀ ਖੋਜ- 5 ਕਰੋੜ ਸਾਲ ਪਹਿਲਾਂ ਹੋਈ ਵਰਖਾ ਨੇ ਜੰਗਲਾਂ ਦੀ ਹੋਂਦ ਬਚਾਉਣ 'ਚ ਕੀਤੀ ਸੀ ਮਦਦ
NEXT STORY