ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ) : ਪੰਜਾਬ 'ਚ ਬੇਰੁਜ਼ਗਾਰੀ ਦੇ ਚੱਲਦਿਆਂ ਆਏ ਦਿਨ ਭੋਲੇ-ਭਾਲੇ ਲੋਕ ਸ਼ਾਤਿਰ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਥਾਣਾ ਸਦਰ ਅਤੇ ਥਾਣਾ ਅਮੀਰ ਖਾਸ ਪੁਲਸ ਨੇ 5 ਵਿਅਕਤੀਆਂ ਨੂੰ ਨੌਕਰੀ ਦੇ ਨਾਂ 'ਤੇ ਪੈਸੇ ਲੈ ਕੇ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਦੀਦਾਰ ਸਿੰਘ ਨਲਵੀ ਨੇ HSGPC ਬਣਾਉਣ ਦੀ ਦੱਸੀ ਵਜ੍ਹਾ, ਪ੍ਰਧਾਨਗੀ ਦੀ ਠੋਕੀ ਦਾਅਵੇਦਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਭੁਪਿੰਦਰ ਸਿੰਘ ਤੇ ਚੰਦਰ ਸ਼ੇਖਰ ਨੇ ਦੱਸਿਆ ਕਿ ਕਮਲਜੀਤ, ਪਰਮਜੀਤ, ਵਿਪਨ ਤੇ ਰਾਜਨ ਨੇ ਪੁਲਸ ਨੂੰ ਬਿਆਨ ਲਿਖਵਾਏ ਕਿ ਉਹ ਬੇਰੁਜ਼ਗਾਰ ਹਨ ਅਤੇ ਮਲਕੀਤ ਸਿੰਘ ਹੀਰਾਂ, ਉਸ ਦੇ ਪੁੱਤਰ ਮਨਜਿੰਦਰ ਸਿੰਘ ਵਾਸੀ ਚੱਕ ਮੋਚਨ ਵਾਲਾ, ਸਾਥੀ ਚਰਨਜੀਤ, ਸਤਪਾਲ ਸ਼ਰਮਾ ਖਰੜ ਤੇ ਗੁਰਦੀਪ ਸਿੰਘ ਨੇ ਨੌਕਰੀ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 19 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਜਾਂਚ-ਪੜਤਾਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਧਾਰਾ 420, 465, 468, 471, 120-B ਤਹਿਤ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਡ-ਡੇ-ਮੀਲ ਵਰਕਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
NEXT STORY