ਮੋਗਾ (ਆਜ਼ਾਦ)-ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਦੋ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੋ ਕਿੱਲੋ ਅਫ਼ੀਮ ਜੋ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ, ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਡੀ. ਐੱਸ. ਪੀ. ਆਈ. ਲਵਦੀਪ ਸਿੰਘ ਦੀ ਅਗਵਾਈ ਵਿਚ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਵੇਚਣ ਦੇ ਵਾਲੇ ਦੋ ਕਥਿਤ ਸਮੱਗਲਰ ਬਰਦਾ ਰਾਮ ਨਿਵਾਸੀ ਬਹਾਦਰਪੁਰਾ ਅਤੇ ਹੰਸ ਰਾਜ ਜਾਗਿੰਡ ਨਿਵਾਸੀ ਦੇਵਪੁਰਾ ਅਜਮੇਰ ਰਾਜਸਥਾਨ ਅੱਜ ਭਾਰੀ ਮਾਤਰਾ ਵਿਚ ਅਫ਼ੀਮ ਲੈ ਕੇ ਵੇਚਣ ਲਈ ਪੰਜਾਬ ਆਏ ਹਨ ਅਤੇ ਉਹ ਅਜੀਤਵਾਲ ਤੋਂ ਮੇਨ ਹਾਈਵੇ ਰੋਡ ਪਿੰਡ ਕਿਲੀ ਚਾਹਲਾਂ ਦੇ ਨੇੜੇ ਇਕ ਧਾਰਮਿਕ ਅਸਥਾਨ ਕੋਲ ਹਾਈਵੇਅ ’ਤੇ ਪੁਲ ਹੇਠਾਂ ਖੜ੍ਹੇ ਹਨ।
ਇਹ ਵੀ ਪੜ੍ਹੋ- ਪਤਨੀ ਤੇ 3 ਧੀਆਂ ਨਾਲ ਐਕਟਿਵਾ 'ਤੇ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਵਿਛ ਗਏ ਸੱਥਰ
ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਪੁਲਸ ਦੇ ਕਾਬੂ ਆ ਸਕਦੇ ਹਨ, ਜਿਸ ’ਤੇ ਇੰਸਪੈਕਟਰ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਪੁਲਸ ਪਾਰਟੀ ਸਮੇਤ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਹਾਂ ਕਥਿਤ ਸਮੱਗਲਰਾਂ ਨੂੰ ਜਾ ਦਬੋਚਿਆ, ਜਿਨ੍ਹਾਂ ਕੋਲੋਂ ਦੋ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਕਥਿਤ ਸਮੱਗਲਰਾਂ ਖ਼ਿਲਾਫ਼ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ ਕਰਕੇ ਦੋ ਦਿਨ ਦਾ ਪੁਲਸ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਸਮੱਗਲਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਫ਼ੀਮ ਕਿਹੜੇ ਵਿਅਕਤੀ ਕੋਲੋਂ ਲੈਕੇ ਆਏ ਸੀ ਅਤੇ ਕਿੰਨ੍ਹੇ ਚਿਰ ਤੋਂ ਅਫ਼ੀਮ ਸਮੱਗਲਿੰਗ ਦਾ ਧੰਦਾ ਕਰਦੇ ਆ ਰਹੇ ਹਨ ਅਤੇ ਹੁਣ ਉਹ ਕਿਸ ਨੂੰ ਦੇਣ ਲਈ ਜਾ ਰਹੇ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਦੋ ਦਿਨ ਲਈ ਇਹ ਮੁਫ਼ਤ ਬੱਸ ਸੇਵਾ ਰਹੇਗੀ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
NEXT STORY