ਬੁਢਲਾਡਾ(ਬਾਂਸਲ)-ਸਥਾਨਕ ਸਿਟੀ ਪੁਲਸ ਵੱਲੋਂ ਸ਼ਰੇਆਮ ਦੜਾ-ਸੱਟਾ ਲਵਾ ਰਹੇ ਅਤੇ ਕਈ ਗੁਣਾ ਵੱਧ ਰਕਮ ਦੇਣ ਦਾ ਲਾਲਚ ਦੇਣ ਵਾਲੇ ਤਿੰਨ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਰਾਣੀ ਗੈਸ ਏਜੰਸੀ ਰੋਡ 'ਤੇ ਗੁਪਤ ਸੂਚਨਾ ਦੇ ਆਧਾਰ 'ਤੇ ਸਹਾਇਕ ਥਾਣੇਦਾਰ ਭੋਲਾ ਸਿੰਘ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਤੇਜਭਾਨ, ਕਾਲਾ, ਮਿੰਦੀ ਸ਼ਰੇਆਮ ਕਈ ਗੁਣਾ ਪੈਸੇ ਦੇਣ ਦਾ ਲਾਲਚ ਦੇ ਕੇ ਦੜਾ-ਸੱਟਾ ਲਾ ਰਹੇ ਸਨ, ਜਿਸ 'ਤੇ ਪੁਲਸ ਨੇ ਤੇਜਭਾਨ ਨੂੰ ਕਾਬੂ ਕਰ ਲਿਆ ਅਤੇ ਬਾਕੀ ਦੋ ਭੱਜਣ 'ਚ ਫਰਾਰ ਹੋ ਗਏ। ਪੁਲਸ ਨੇ 12,250 ਰੁਪਏ ਮੌਕੇ 'ਤੇ ਬਰਾਮਦ ਕਰ ਕੇ ਮੁਕੱਦਮਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ 'ਚ 900 ਕਿੱਲੋ ਮਿਲਾਵਟੀ ਦੇਸੀ ਘਿਓ ਜ਼ਬਤ
NEXT STORY