ਪਾਤੜਾਂ (ਸਨੇਹੀ, ਚੋਪੜਾ)-ਪਾਤੜਾਂ ਪੁਲਸ ਨੇ ਵਿਦੇਸ਼ ਵਿਚ ਰਹਿੰਦੀ ਭਤੀਜੀ ਬਣ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਨਾ ਮਾਲੂਮ ਖ਼ਿਲਾਫ਼ ਖ਼ਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਟਹਿਲ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਚੁਨਾਗਰਾ ਨੇ ਦੱਸਿਆ ਕਿ ਕਿਸੇ ਨਾ ਮਾਲੂਮ ਵਿਅਕਤੀ ਨੇ ਮੇਰੀ ਵਿਦੇਸ਼ ਵਿੱਚ ਰਹਿੰਦੀ ਭਤੀਜੀ ਮੀਨੂੰ ਬਣ ਕੇ ਮੈਨੂੰ ਵਰਗਲਾ ਫੁਸਲਾ ਕੇ ਮੇਰੇ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਨਾ ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 184, ਮਿਤੀ 20-8-2024, ਭਾਰਤੀ ਦੰਡਾਵਲੀ ਦੀ ਧਾਰਾ 419, 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। ਇਹ ਮੁਕੱਦਮਾ ਦਰਖ਼ਾਸਤ ਨੰਬਰ 10288/ਪੇਸੀ ਮਿਤੀ 16-8-2024 ਦੇ ਆਧਾਰ ‘ਤੇ ਬਾਅਦ ਪੜਤਾਲ ਦਰਜ ਰਜਿਸਟਰ ਹੋਇਆ ਹੈ।
ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਵੱਧ ਰਹੀ ਲਗਾਤਾਰ ਇਹ ਬੀਮਾਰੀ, ਲੋਕ ਹੋਣ ਲੱਗੇ ਪਾਜ਼ੇਟਿਵ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਛੱਡਣ ਦਾ ਐਲਾਨ, ਸ਼ਡਿਊਲ ਹੋਇਆ ਜਾਰੀ
NEXT STORY