ਬਠਿੰਡਾ (ਸੁਖਵਿੰਦਰ) : ਸਿਵਲ ਲਾਈਨ ਪੁਲਸ ਨੇ ਅੱਧੀ ਦਰਜਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੇ ਇੱਕ ਨੌਜਵਾਨ ਨੂੰ ਯੂ. ਕੇ. ਭੇਜਣ ਦਾ ਲਾਲਚ ਦੇ ਕੇ 22 ਲੱਖ ਰੁਪਏ ਦੀ ਠੱਗੀ ਮਾਰੀ। ਧਰਮਵੀਰ ਸਿੰਘ ਵਾਸੀ ਬਠਿੰਡਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ ਉਸ ਨੇ ਮੁਲਜ਼ਮ ਸੁਖਵਿੰਦਰਪਾਲ ਕੌਰ ਵਾਸੀ ਅਬੋਹਰ, ਸੁਖਵਿੰਦਰ ਸਿੰਘ ਵਾਸੀ ਖੋਟੇ ਜ਼ਿਲ੍ਹਾ ਮੋਗਾ, ਮਨਿੰਦਰ ਸਿੰਘ ਵਾਸੀ ਸਿਰਸਾ, ਰਾਈਜ਼ਿੰਗ ਓਵਰਸੀਜ਼ ਦੇ ਹਿੱਸੇਦਾਰ ਅਮਰੀਕ ਸਿੰਘ ਨਾਲ ਆਪਣੇ ਪੁੱਤਰ ਨੂੰ ਯੂ. ਕੇ. ਭੇਜਣ ਲਈ ਸੰਪਰਕ ਕੀਤਾ।
ਮੁਲਜ਼ਮ ਨੇ ਇਸ ਕੰਮ ਲਈ ਉਸ ਤੋਂ 22 ਲੱਖ ਰੁਪਏ ਲਏ ਪਰ ਨਿਰਧਾਰਤ ਸਮੇਂ 'ਤੇ ਉਸ ਦੇ ਪੁੱਤਰ ਨੂੰ ਯੂ. ਕੇ. ਨਹੀਂ ਭੇਜਿਆ। ਬਾਅਦ ਵਿਚ ਮੁਲਜ਼ਮ ਨੇ ਉਸ ਦੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਬੀਗਲ ਐਜੂਕੇਸ਼ਨ ਦੀ ਕਰਮਚਾਰੀ ਕੋਮਲ ਅਤੇ ਇੱਕ ਹੋਰ ਵਿਅਕਤੀ ਗੁਰਪ੍ਰੀਤ ਸਿੰਘ ਨੇ ਵੀ ਇਸ ਕੰਮ ਵਿਚ ਮੁਲਜ਼ਮ ਦੀ ਮਦਦ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ ਤਾਇਨਾਤ
NEXT STORY