ਚੰਡੀਗੜ੍ਹ(ਰਮਨਜੀਤ)- ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਣਾ ਨੇ ਪਿਛਲੇ ਸਮਿਆਂ ਦੌਰਾਨ ਪੰਜਾਬੀ ਨੌਜਵਾਨਾਂ ਅਤੇ ਪੰਜਾਬੀ ਨੂੰ ਦਰਕਿਨਾਰ ਕਰਕੇ ਪੰਜਾਬ ਪੁਲਸ ’ਚ 300 ਤੋਂ ਵੱਧ ਮੁਲਾਜ਼ਮ ਭਰਤੀ ਕੀਤੇ ਜਾਣ ਦਾ ਗੰਭੀਰ ਦੋਸ਼ ਲਾਇਆ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਇਹ 300 ਮੁਲਾਜ਼ਮ ਪੰਜਾਬ ਨਹੀਂ, ਬਲਕਿ ਹੋਰਨਾਂ ਸੂਬਿਆਂ ਤੋਂ ਭਰਤੀ ਕੀਤੇ ਗਏ ਸਨ। ਸਿਧਾਣਾ ਨੇ ਕਿਹਾ ਕਿ ਇਸ ਗੰਭੀਰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਤਰੀਕੇ ਨਾਲ ਕੀਤੀ ਗਈ ਭਰਤੀ ਨੂੰ ਰੱਦ ਕਰਕੇ ਨਵੇਂ ਸਿਰਿਓਂ ਭਰਤੀ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੈਪਟਨ ਦੀ ਪਾਰਟੀ ਦੇ ਨਾਮਕਰਨ ਬਾਰੇ ‘ਜਗ ਬਾਣੀ’ ਨੇ ਪਹਿਲਾਂ ਹੀ ਕਰ ਦਿੱਤਾ ਸੀ ਖੁਲਾਸਾ
ਪੱਤਰਕਾਰਾਂ ਨਾਲ ਮਿਲਣੀ ਦੌਰਾਨ ਸਿਧਾਣਾ ਨੇ ਕਿਹਾ ਕਿ ਪੰਜਾਬ ਪੁਲਸ ਦੇ ਇਕ ਵਿਸ਼ੇਸ਼ ਯੂਨਿਟ ’ਚ ਗੈਰ-ਪੰਜਾਬੀਆਂ ਨੂੰ ਬਾਹਰੀ ਸੂਬਿਆਂ ਤੋਂ ਲਿਆ ਕੇ ਪੁਲਸ ਦੇ ਵੱਖ-ਵੱਖ ਉਚੇ ਰੈਂਕਾਂ ’ਤੇ ਸਿੱਧਾ ਭਰਤੀ ਕਰ ਲਿਆ ਗਿਆ ਹੈ। 2014, 2016 ਅਤੇ 2021 ਦੌਰਾਨ ਹੋਈ ਇਸ ਪੁਲਸ ਭਰਤੀ ’ਚ ਵੱਡੇ ਪੱਧਰ ’ਤੇ ਧਾਂਦਲੀ ਹੋਈ ਹੈ, ਜਿਸ ਦੌਰਾਨ 5 ਡੀ.ਐੱਸ.ਪੀ., 44 ਇੰਸਪੈਕਟਰ, 21 ਸਬ ਇੰਸਪੈਕਟਰ, 40 ਏ.ਐੱਸ.ਆਈ., 18 ਹੈੱਡਕਾਂਸਟੇਬਲ ਅਤੇ 112 ਕਾਂਸਟੇਬਲ ਬਾਹਰੀ ਸੂਬਿਆਂ ਤੋਂ ਲਿਆ ਕੇ ਸਿੱਧੇ ਭਰਤੀ ਕੀਤੇ ਗਏ। ਇਸ ਭਰਤੀ ਲਈ ਨਾ ਸਿਰਫ਼ ਭਰਤੀ ਦੇ ਨਿਯਮ-ਕਾਨੂੰਨ ਛਿੱਕੇ ਟੰਗੇ ਗਏ, ਬਲਕਿ ਪੰਜਾਬੀਆਂ ਅਤੇ ਪੰਜਾਬੀ ਮਾਂ-ਬੋਲੀ ਨੂੰ ਵੀ ਦਰਕਿਨਾਰ ਕੀਤਾ ਗਿਆ।
ਇਹ ਵੀ ਪੜ੍ਹੋ : ਚੰਨੀ ਅੰਤਰਿਮ ਨਹੀਂ, ਸਗੋਂ ਸੰਵਿਧਾਨ ਦੀ ਵਿਧੀ ਅਨੁਸਾਰ ਚੁਣੇ ਗਏ ਸਥਾਈ ਮੁੱਖ ਮੰਤਰੀ : ਬੀਰ ਦਵਿੰਦਰ ਸਿੰਘ
ਸਿਧਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਧਾਂਦਲੀ ਬਾਰੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਉਕਤ ਭਰਤੀ ਦੀ ਜਾਂਚ ਕਰਵਾ ਕੇ ਭਰਤੀ ਨੂੰ ਰੱਦ ਕੀਤਾ ਜਾਵੇ।
ਚੰਨੀ ਅੰਤਰਿਮ ਨਹੀਂ, ਸਗੋਂ ਸੰਵਿਧਾਨ ਦੀ ਵਿਧੀ ਅਨੁਸਾਰ ਚੁਣੇ ਗਏ ਸਥਾਈ ਮੁੱਖ ਮੰਤਰੀ : ਬੀਰ ਦਵਿੰਦਰ ਸਿੰਘ
NEXT STORY