ਲੁਧਿਆਣਾ, (ਰਾਜ)- ਥਾਣਾ ਪੀ. ਏ. ਯੂ ਦੀ ਪੁਲਸ ਨੇ ਪਿੰਡ ਰੁੜਕਾ ਨਿਵਾਸੀ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ 'ਤੇ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਦੋਸ਼ੀ ਏਜੰਟ ਪ੍ਰਦੀਪ ਸਿੰਘ ਦੇ ਖਿਲਾਫ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਅੰਮ੍ਰਿਤਪਾਲ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਕੈਨੇਡਾ ਜਾਣਾ ਸੀ। ਇਸ ਲਈ ਉਸਦਾ ਸੰਪਰਕ ਪ੍ਰਦੀਪ ਸਿੰਘ ਨਾਲ ਹੋਇਆ। ਉਸਨੇ ਉਸਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਅਤੇ ਉਸ ਤੋਂ ਚਾਰ ਲੱਖ ਰੁਪਏ ਲੈ ਲਏ ਪਰ ਪੈਸੇ ਲੈਣ ਦੇ ਬਾਅਦ ਦੋਸ਼ੀ ਟਾਲ ਮਟੋਲ ਕਰਨ ਲੱਗਾ। ਉਸਨੇ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸਦੇ ਬਾਅਦ ਉਸਨੇ ਦੋਸ਼ੀ ਖਿਲਾਫ ਸ਼ਿਕਾਇਤ ਦਿੱਤੀ।
ਰਵਨੀਤ ਬਿੱਟੂ ਦੇ ਬਿਆਨ 'ਤੇ ਜਾਣੋ ਕਿ ਬੋਲੇ ਮਜੀਠੀਆ
NEXT STORY