ਲੁਧਿਆਣਾ(ਤਰੁਣ) : ਹੁਸ਼ਿਆਰਪੁਰ ਦੇ ਰਹਿਣ ਵਾਲੇ ਜੋੜੇ ਨੂੰ ਮਾਡਲ ਟਾਊਨ ਸਥਿਤ ਇਕ ਆਫਿਸ ਦੀ ਕੰਸਲਟੈਂਟ ਨੇ ਯੂ. ਕੇ. ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ। ਜਾਂਚ ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਨੀਰਜ ਨਿਵਾਸੀ ਗੜ੍ਹਸ਼ੰਕਰ ਮਾਹਿਲਪੁਰ, ਹੁਸ਼ਿਆਰਪੁਰ ਦੇ ਬਿਆਨ ’ਤੇ ਇੰਦਰਜੀਤ ਕੌਰ (ਕਲਾਰ ਐਜੂਕੇਸ਼ਨ ਇੰਗੀਗ੍ਰੇਸ਼ਨ) ਨਿਵਾਸੀ ਇਸ਼ਮੀਤ ਚੌਂਕ, ਮਾਡਲ ਟਾਊਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀੜਤ ਨੀਰਜ ਨੇ ਦੱਸਿਆ ਕਿ ਵਿਦੇਸ਼ ਜਾਣ ਲਈ ਉਸ ਨੇ ਇੰਦਰਜੀਤ ਕੌਰ ਨਾਲ ਸੰਪਰਕ ਕੀਤਾ। ਇੰਦਰਜੀਤ ਕੌਰ ਨੇ ਉਸ ਨੂੰ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨੂੰ ਯੂ. ਕੇ. ਭੇਜਣ ਦੇ ਨਾਂ ’ਤੇ ਕਰੀਬ 15 ਲੱਖ ਰੁਪਏ ਹੜੱਪ ਲਏ ਪਰ ਨਾ ਤਾਂ ਉਨ੍ਹਾਂ ਨੂੰ ਯੂ. ਕੇ. ਭੇਜਿਆ ਅਤੇ ਨਾ ਹੀ ਨਕਦੀ ਵਾਪਸ ਮੋੜੀ।
CM ਸਣੇ ਕਈ ਮੰਤਰੀ ਸਡਾਣਾ ਬ੍ਰਦਰਜ਼ ਤੋਂ ਲੈ ਕੇ ਜਾਂਦੇ ਨੇ ਰੁਮਾਲਾ ਤੇ ਚੰਦੋਆ ਸਾਹਿਬ, ਰੀਝਾਂ ਨਾਲ ਹੁੰਦੀ ਹੈ ਮੀਨਾਕਾਰੀ
NEXT STORY