ਪਟਿਆਲਾ, (ਜੋਸਨ)- ਸੀ. ਐੈੱਮ. ਸਿਟੀ ਵਿਚ ਬਾਰਿਸ਼ਾਂ ਕਾਰਨ ਡਿੱਗੇ ਦੱਖਣੀ ਬਾਈਪਾਸ ਦੇ ਹਿੱਸੇ ਨੇ ਬੀ. ਐੈਂਡ ਆਰ. ਦੇ ਅਧਿਕਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਚੰਡੀਗਡ਼੍ਹ ਤੋਂ ਬਠਿੰਡਾ ਮੇਨ ਹਾਈਵੇ ਨੂੰ ਜੋਡ਼ਦਾ ਇਹ ਦੱਖਣੀ ਬਾਈਪਾਸ ਬੀ. ਐਂਡ ਆਰ. ਨੇ ਜਦੋਂ ਟੇਕਓਵਰ ਕੀਤਾ ਤਾਂ ਇਸ ਦੀ ਰਿਪੇਅਰ ਲਈ 4 ਕਰੋਡ਼ ਰੁਪਇਆ ਕਾਗਜ਼ਾਂ ਵਿਚ ਲੱਗਾ ਦਿਖਾਇਆ ਗਿਆ। ਅਸਲ ਵਿਚ 4 ਰੁਪਏ ਵੀ ਨਹੀਂ ਲਾਏ ਗਏ, ਜਿਸ ਕਾਰਨ ਅਧਿਕਾਰੀਆਂ ’ਚ ਹਡ਼ਕੰਪ ਮਚਿਆ ਪਿਆ ਹੈ। ਉਹ ਇਸ ਦਾ ਕੰਮ ਜਲਦੀ-ਜਲਦੀ ਨਿਬੇਡ਼ ਕੇ ਇਸ ’ਤੇ ਪਰਦਾ ਪਾਉਣ ਦਾ ਯਤਨ ਕਰ ਰਹੇ ਹਨ।
®ਬਾਰਡਰ ਸਕਿਓਰਿਟੀ ਫੋਰਸ ਨੇ ਲਗਭਗ 25 ਕਿਲੋਮੀਟਰ ਲੰਮੇ ਬਣਾਏ ਗਏ ਇਸ ਦੱਖਣੀ ਬਾਈਪਾਸ ’ਤੇ ਕੇਂਦਰ ਸਰਕਾਰ ਤੋਂ ਸਾਰਾ ਪੈਸਾ ਲਵਾਇਆ ਸੀ। ਇਸ ’ਤੇ ਕਈ ਅਰਬ ਰੁਪਏ ਲਾਏ ਗਏ ਸਨ। ਇਹ ਬਾਈਪਾਸ ਬਣਾਉਣ ਦਾ ਮੁੱਖ ਕਾਰਨ ਦੇਸ਼ ਲਈ ਕਿਸੇ ਸੰਕਟ ਮੌਕੇ ਫੌਜ ਨੂੰ ਅਾਸਾਨੀ ਨਾਲ ਰਸਤਾ ਦੇਣਾ ਹੈ ਪਰ ਸਮਝੌਤੇ ਮੁਤਾਬਕ ਬਿਨਾਂ ਕਿਸੇ ਸੰਕਟ ਤੋਂ ਇਹ ਬਾਈਪਾਸ ਆਮ ਲੋਕਾਂ ਲਈ ਵੀ ਵਰਤਿਆ ਜਾ ਸਕਦਾ ਹੈ। ਚੰਡੀਗਡ਼੍ਹ ਤੋਂ ਬਠਿੰਡਾ ਨੂੰ ਜੋਡ਼ਦਾ ਇਹ ਬਾਈਪਾਸ ਸ਼ਹਿਰ ਲਈ ਵਰਦਾਨ ਸਾਬਤ ਹੋਇਆ ਹੈ ਕਿਉਂਕਿ ਸੰਗਰੂਰ ਤੋਂ ਬਠਿੰਡਾ ਆਦਿ ਜ਼ਿਲਿਆਂ ਦੀ ਮੇਨ ਹੈਵੀ ਟਰੈਫਿਕ ਇਸ ਬਾਈਪਾਸ ਰਾਹੀਂ ਸਿੱਧੀ ਪਟਿਆਲਾ ਸ਼ਹਿਰ ਨੂੰ ਕਟਦੀ ਹੋਈ ਚੰਡੀਗਡ਼੍ਹ ਰੋਡ ’ਤੇ ਜਾ ਪੈਂਦੀ ਹੈ।
®ਲੰਘੇ ਸਾਲ ਜਦੋਂ ਇਸ ਬਾਈਪਾਸ ਨੂੰ ਬਣਾ ਕੇ ਬਾਰਡਰ ਸਕਿਓਰਿਟੀ ਫੋਰਸ ਦੇ ਅਧਿਕਾਰੀਆਂ ਨੇ ਬੀ. ਐਂਡ ਆਰ. ਨੂੰ ਸੌਂਪਣਾ ਚਾਹਿਆ ਤਾਂ ਅਧਿਕਾਰੀਆਂ ਨੇ ਇਸ ਬਾਈਪਾਸ ਦਾ ਸਰਵੇਖਣ ਕਰ ਕੇ ਆਖਿਆ ਕਿ ਇਸ ਦੀ ਰਿਪੇਅਰ ਲਈ 4 ਕਰੋਡ਼ ਦੀ ਲੋਡ਼ ਹੈ। ਇਸ ਵਿਚ ਜੋ ਖਾਮੀਆਂ ਹਨ, ਉਨ੍ਹਾਂ ਨੂੰ 4 ਕਰੋਡ਼ ਨਾਲ ਦੂਰ ਕੀਤਾ ਜਾਵੇਗਾ। ਬੀ. ਐੈੱਸ. ਐੱਫ. ਨੇ ਇਸ ਦੀ ਹਾਮੀ ਭਰ ਦਿੱਤੀ, ਜਿਸ ਤੋਂ ਬਾਅਦ ਇਸ ਨੂੰ ਬੀ. ਐਂਡ ਆਰ. ਦੇ ਸਪੁਰਦ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਉਸ ਵਕਤ ਡਕਾਲਾ ਨੇਡ਼ੇ ਹੁਣ ਬਾਰਿਸ਼ਾਂ ਕਾਰਨ ਡਿੱਗੀ ਇਸ ਰਿਟੇਨਿੰਗ ਵਾਲ ਵਿਚ ਵੱਡੀ ਖਾਮੀ ਦਿਖਾਈ ਸੀ। ਵੱਡਾ ਬਜਟ ਇਸ ਨੂੰ ਠੀਕ ਕਰਨ ਲਈ ਹੀ ਪਾਇਆ ਗਿਆ ਸੀ, ਜੋ ਕਿ ਬੀ. ਐਂਡ ਆਰ. ਦੇ ਰਿਕਾਰਡ ਵਿਚ ਮੌਜੂਦ ਹੈ ਪਰ ਇਸ ਵਾਲ ’ਤੇ ਉਸ ਵਕਤ ਕੋਈ ਵੀ ਪੈਸਾ ਨਹੀਂ ਲਾਇਆ ਗਿਆ। 4 ਕਰੋਡ਼ ਕਾਗਜ਼ਾਂ ਵਿਚ ਹੀ ਲੱਗਾ ਦਿਖਾ ਕੇ ‘ਸਭ ਕੁਝ ਠੀਕ ਹੈ’ ਦਾ ਹੋਕਾ ਦੇ ਦਿੱਤਾ ਗਿਆ। ਅਸਲ ਵਿਚ ਲੰਮੇ ਸਮੇਂ ਬਾਅਦ ਲਗਾਤਾਰ 3 ਦਿਨ ਬਾਰਿਸ਼ ਹੋਈ। ਪਹਿਲੀ ਬਾਰਿਸ਼ ਵਿਚ ਇਸ ਦੱਖਣੀ ਬਾਈਪਾਸ ਦੇ ਹਿੱਸੇ ਨੇ ਅਧਿਕਾਰੀਆਂ ਦੇ ਘਪਲੇ ਦੇ ਪਾਜ ਉਧੇਡ਼ ਦਿੱਤੇ।
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਜਦੋਂ ਦਾ ਬਾਈਪਾਸ ਦਾ ਹਿੱਸਾ ਡਿੱਗਾ ਸੀ, ਉਸ ਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਦਰਜਨਾਂ ਜ਼ਿੰਦਗੀਆਂ ਦਾ ਬਚਾਅ ਹੋ ਗਿਆ ਸੀ। ਬਾਈਪਾਸ ਦੀ ਰਿਟੇਨਿੰਗ ਵਾਲ ਡਿੱਗਣ ਮੌਕੇ ਕੁਦਰਤੀ ਨਾ ਤਾਂ ਇਸ ਪੁਲ ਉੱਪਰ ਕੋਈ ਗੱਡੀ ਸੀ ਤੇ ਨਾ ਹੀ ਇਸ ਨਾਲ ਹੇਠਾਂ ਜਾਂਦੀ ਲਿੰਕ ਰੋਡ ’ਤੇ ਕੋਈ ਸੀ। ਹੇਠਲੀ ਸਡ਼ਕ ਤੋਂ ਲਗਭਗ 30 ਫੁੱਟ ਉੱਚੇ ਹਿੱਸੇ ਦੀ ਜੇਕਰ ਕੋਈ ਲਪੇਟ ਵਿਚ ਆ ਜਾਂਦਾ ਤਾਂ ਵੱਡਾ ਨੁਕਸਾਨ ਹੋਣਾ ਸੀ।
ਅੱਜ ਤੱਕ ਨਹੀਂ ਡਿੱਗੀ ਕਿਸੇ ਵੀ ਪੁਲ ਦੀ ਰਿਟੇਨਿੰਗ ਵਾਲ
ਅਧਿਕਾਰੀਆਂ ਮੁਤਾਬਕ ਕਿਸੇ ਵੀ ਪੁਲ ਦੀ ਰਿਟੇਨਿੰਗ ਵਾਲ ਡਿੱਗਣਾ ਸਭ ਤੋਂ ਵੱਡੀ ਅਣਗਿਹਲੀ ਹੈ। ਸਾਰਾ ਪੁਲ ਹੀ ਇਸ ਦੇ ਉੱਪਰ ਹੁੰਦਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੀਵਾਰ ਤਾਂ ਇੱਟਾਂ ਦੀ ਨਹੀਂ ਡਿਗਦੀ। ਇਹ ਤਾਂ ਲੱਖਾਂ ਰੁਪਏ ਬਣਾ ਕੇ ਬਣਾਈ ਕੰਕਰੀਟ ਦੀ ਸੀ। ਇਸ ਦੀ ਦੇਖ-ਰੇਖ ਕਰਨ ਵਾਲੇ ਅਫਸਰ ਹੀ ਜ਼ਿੰਮੇਵਾਰ ਹਨ।
60 ਬੋਤਲਾਂ ਸ਼ਰਾਬ ਬਰਾਮਦ
NEXT STORY