ਜਲਾਲਾਬਾਦ (ਬਜਾਜ)- ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਲਿੰਕ ਰੋਡ ਮੋਜੇਵਾਲਾ ਪੁਲ ਕੋਲ ਬੀਤੇ ਦਿਨੀਂ ਹੋਈ ਲੜਾਈ ਦੇ ਸਬੰਧ ਵਿਚ 4 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਦੱਈ ਦਲੇਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲਮੋਚੜ ਖੁਰਦ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮਿਤੀ 27 ਨਵੰਬਰ ਨੂੰ ਸਵੇਰੇ ਕਰੀਬ 8 ਵਜੇ ਰਣਜੀਤ ਸਿੰਘ ਆਪਣੀ ਬੱਚਿਆ ਵਾਲੀ ਵੈਨ ਟੇਡੀ ਕਰਕੇ ਨਹਿਰ ਦੇ ਪੁਲ ਮੋਜੇਵਾਲਾ ਲਾਈ ਹੋਈ ਸੀ ਅਤੇ ਰਸਤਾ ਬੰਦ ਕੀਤਾ ਹੋਇਆ ਸੀ, ਅਜਿਹਾ ਕਰਨ ਤੋਂ ਰੋਕਿਆ ਤਾਂ ਰਣਜੀਤ ਸਿੰਘ ਵਗੈਰਾ ਵੱਲੋਂ ਉਸ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ।
ਇਹ ਵੀ ਪੜ੍ਹੋ- 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਿਸ਼ਨ ਰਾਮ ਨੇ ਦੱਸਿਆ ਕਿ ਇਸ ਲੜਾਈ ਦੇ ਬਾਅਦ ਦੋਵੇ ਧਿਰਾਂ ਇਲਾਜ ਲਈ ਦਾਖ਼ਲ ਹੋਈਆਂ ਹਨ। ਮੁਦੱਈ ਦਲੇਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 127 ਮਿਤੀ 12 ਦਸੰਬਰ ਨੂੰ ਧਾਰਾ 118 (1),115(2), 126 (2), 3 (5) ਬੀ. ਐੱਨ. ਐੱਸ. ਤਹਿਤ ਰਣਜੀਤ ਸਿੰਘ ਪੁੱਤਰ ਇੰਦਰ ਸਿੰਘ, ਇੰਦਰ ਸਿੰਘ ਪੁੱਤਰ ਉਜਾਗਰ ਸਿੰਘ, ਸੰਤੋਸ਼ ਕੁਮਾਰੀ ਪੱਤਨੀ ਰਣਜੀਤ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਲਮੋਚਡ਼ ਖੁਰਦ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਨੂੰ ਗੈਂਗਸਟਰਾਂ ਦੀ ਧਮਕੀ, ਜੇ ਨਾਕਾ ਲਾਇਆ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੇਨ ਦੀ ਲਪੇਟ ਵਿਚ ਆਉਣ ਕਾਰਨ 20 ਸਾਲਾ ਨੌਜਵਾਨ ਦੀ ਮੌਤ
NEXT STORY