ਮਲੋਟ (ਜੁਨੇਜਾ)- ਮਲੋਟ ਪੁਲਸ ਨੇ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਘਰ ਅੰਦਰ ਜੂਆ ਖੇਡਦੇ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਮਲੋਟ ਵਰੁਣ ਕੁਮਾਰ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਜਸਮੀਤ ਸਿੰਘ ਸਮੇਤ ਪੁਲਸ ਟੀਮ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਦਵਿੰਦਰ ਪਾਲ ਸਿੰਘ ਲੱਕੀ ਕੰਡਕਟਰ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਕਰਨੈਲ ਸਿੰਘ ਸੁਰਜਾ ਰਾਮ ਮਾਰਕੀਟ ਮਲੋਟ ਦੇ ਘਰ ਵਿਚ ਜੂਆ ਖਿਡਾਇਆ ਜਾ ਰਿਹਾ ਹੈ।
ਜੇਕਰ ਪੁਲਸ ਕਾਰਵਾਈ ਕਰੇ ਤਾਂ ਦੋਸ਼ੀਆਂ ਨੂੰ ਮੌਕੇ 'ਤੇ ਕਾਬੂ ਕੀਤਾ ਜਾ ਸਕਦਾ ਹੈ। ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਉਕਤ ਦਵਿੰਦਰ ਪਾਲ ਸਿੰਘ ਲੱਕੀ ਕੰਡਕਟਰ ਪੁੱਤਰ ਹਰਜੀਤ ਸਿੰਘ ਵਾਸੀ ਮੁਹੱਲਾ ਕਰਨੈਲ ਸਿੰਘ ਸੁਰਜਾ ਰਾਮ ਮਾਰਕੀਟ ਮਲੋਟ, ਮਨੀਸ਼ ਕੁਮਾਰ ਪੁੱਤਰ ਬਿਸ਼ੰਬਰ ਦਿਆਲ ਵਾਸ ਮਹਾਂਵੀਰ ਨਗਰ ਮਲੋਟ, ਰਜਿੰਦਰ ਕੁਮਾਰ ਪੁੱਤਰ ਚਿਮਨ ਲਾਲ ਵਾਸੀ ਗਲੀ ਨੰਬਰ 4 ਗੁਰੂ ਨਾਨਕ ਨਗਰੀ ਮਲੋਟ, ਗੁਰਮੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਅਜੀਤ ਨਗਰ ਮਲੋਟ, ਰਮੇਸ਼ ਕੁਮਾਰ ਉਰਫ਼ ਰਮੇਸ਼ ਲਾਟਰੀ ਵਾਲਾ ਪੁੱਤਰ ਨਿਆਮਤ ਰਾਏ ਖਾਲੇ ਵਾਲੀ ਗਲੀ ਮਲੋਟ, ਸ਼ੁਭਮ ਨਾਰੰਗ ਪੁੱਤਰ ਵਿਜੈ ਕੁਮਾਰ ਗਲੀ ਨੰਬਰ 7 ਦੁਰਗਾ ਮੰਦਿਰ ਮਲੋਟ ਨੂੰ 12990 ਰੁਪਏ ਨਕਦੀ ਸਮੇਤ ਜੂਆ ਖੇਡਦੇ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿਚ ਸਿਟੀ ਮਲੋਟ ਪੁਲਸ ਨੇ ਦੋਸ਼ੀਆਂ ਵਿਰੁੱਧ ਜੂਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲੁੱਟਖੋਹ ਦੀ ਯੋਜਨਾ ਬਣਾਉਣ ਵਾਲੇ ਅਸਲੇ ਸਣੇ 3 ਨੌਜਵਾਨ ਗ੍ਰਿਫ਼ਤਾਰ
NEXT STORY